ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦਿਵਸ ਮਨਾਇਆ
ਆਂਗਣਵਾੜੀ ਕੇਂਦਰਾਂ’ਚ ਮਨਾਇਆ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦਿਵਸ
Publish Date: Sun, 12 Apr 2026 03:53 PM (IST)
Updated Date: Mon, 13 Apr 2026 04:01 AM (IST)

ਬੱਚਿਆਂ ਲਈ ਕਰਵਾਈਆਂ ਵੱਖ-ਵੱਖ ਰੌਚਿਕ ਤੇ ਸਿੱਖਣਯੋਗ ਗਤੀਵਿਧੀਆਂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪ੍ਰੋਗਰਾਮ ਅਫਸਰ, ਸੰਗਰੂਰ, ਪਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿਤ ਜ਼ਿਲ੍ਹੇ ਦੇ ਸਮੂਹ ਆਂਗਨਵਾੜੀ ਕੇਂਦਰਾਂ ਵਿਚ ਮਹੀਨਾਵਾਰ ਅਰਲੀ ਚਾਇਲਡਹੁਡ ਕੇਅਰ ਐਡ ਐਜੂਕੇਸ਼ਨ (ਈਸੀਸੀਈ) ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮਹੀਨੇ ਈਸੀਸੀਈ ਦਿਵਸ ਦਾ ਵਿਸ਼ਾ ਸੰਖਿਆਤਮਕ ਵਿਕਾਸ ਰੱਖਿਆ ਗਿਆ, ਜਿਸ ਤਹਿਤ 0 ਤੋਂ 6 ਸਾਲ ਤਕ ਦੇ ਬੱਚਿਆਂ ਲਈ ਵੱਖ-ਵੱਖ ਰੌਚਿਕ ਤੇ ਸਿੱਖਣਯੋਗ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਬੱਚਿਆਂ ਨੂੰ ਅੰਕਾਂ ਦੀ ਪਛਾਣ, ਗਿਣਤੀ, ਛੋਟਾ-ਵੱਡਾ, ਘੱਟ-ਵੱਧ, ਆਕਾਰਾਂ ਦੀ ਪਛਾਣ ਤੇ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀ ਗਿਣਤੀ ਸਬੰਧੀ ਗਤੀਵਿਧੀਆਂ ਰਾਹੀਂ ਸਿਖਲਾਈ ਦਿੱਤੀ ਗਈ। ਬੱਚਿਆਂ ਨੂੰ ਖੇਡ-ਖੇਡ ’ਚ ਸਿੱਖਣ ਲਈ ਚਾਰਟ, ਨੰਬਰ ਕਾਰਡ, ਗਿਣਤੀ ਵਾਲੇ ਖਿਡੌਣੇ ਤੇ ਸਥਾਨਕ ਉਪਲਬਧ ਸਮੱਗਰੀ ਦੀ ਵਰਤੋਂ ਕੀਤੀ ਗਈ, ਜਿਸ ਨਾਲ ਬੱਚਿਆਂ ਨੇ ਬਹੁਤ ਰੁਚੀ ਨਾਲ ਭਾਗ ਲਿਆ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰ ’ਚ ਬੱਚਿਆਂ ਨਾਲ ਰੋਜ਼ਾਨਾ ਦੀਆਂ ਵਸਤੂਆਂ ਜਿਵੇਂ ਦਾਣੇ, ਫਲ, ਖਿਡੌਣੇ, ਕੱਪ, ਚਮਚ ਤੇ ਹੋਰ ਘਰੇਲੂ ਸਾਮਾਨ ਰਾਹੀਂ ਗਿਣਤੀ ਤੇ ਅੰਕਾਂ ਦੀ ਪਛਾਣ ਦੀਆਂ ਗਤੀਵਿਧੀਆਂ ਕਰਵਾਉਣ, ਤਾਂ ਜੋ ਬੱਚਿਆਂ ਦਾ ਸੰਖਿਆਤਮਕ ਤੇ ਬੌਧਿਕ ਵਿਕਾਸ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕੇ।