ਉਬਲਦਾ ਤੇਲ ਮੂੰਹ ’ਤੇ ਪੈਣ ਕਰ ਕੇ ਮੌਮਸ ਵਾਲਾ ਝੁਲਸਿਆ
ਹਾਦਸੇ ਦੌਰਾਨ ਉਬਲਦਾ ਤੇਲ ਮੂੰਹ ਤੇ ਪਿਆ, ਝੁਲਸਿਆ
Publish Date: Tue, 24 Feb 2026 04:01 PM (IST)
Updated Date: Wed, 25 Feb 2026 04:01 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸੋਮਵਾਰ ਦੀ ਸ਼ਾਮ ਸਥਾਨਕ ਬੀਐੱਸਐੱਨਐੱਲ ਪਾਰਕ ਸਾਹਮਣੇ ਰੇਹੜੀ ਲਾਉਣ ਵਾਲਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸਦੀ ਰੇਹੜੀ ’ਚ ਮੋਟਰਸਾਈਕਲ ਵੱਜਣ ਕਾਰਨ ਰੇਹੜੀ ਪਲਟ ਗਈ ਤੇ ਤੇਲ ਦੀ ਕੜਾਹੀ ਵਿਚ ਪਿਆ ਤੇਲ ਉਸਦੇ ਮੂੰਹ ’ਤੇ ਪੈਣ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਸਪਤਾਲ ਦੀ ਐਮਰਜੈਂਸੀ ਵਾਰਡ ਵਿਚ ਜੇਰੇ ਇਲਾਜ ਨੌਜਵਾਨ ਕਮਲ ਹਾਂਸ (38) ਨੇ ਦੱਸਿਆ ਕਿ ਉਹ ਬੀਐੱਸਐੱਨਐੱਲ ਪਾਰਕ ਦੇ ਸਾਹਮਣੇ ਮੌਮਸ ਦੀ ਰੇਹੜੀ ਲਾਉਦਾ ਹੈ। ਸ਼ਾਮ ਦੇ ਸਮੇਂ ਉਹ ਰੋਜ਼ਾਨਾ ਵਾਂਗ ਆਪਣਾ ਕੰਮ ਕਰ ਰਿਹਾ ਸੀ। ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਜਾ ਰਹੀ ਸੀ। ਜਿਸਤੋਂ ਬਚਾਅ ਲਈ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਸਿੱਧਾ ਮੋਟਰਸਾਈਕਲ ਉਸਦੀ ਰੇਹੜੀ ’ਚ ਲਿਆ ਮਾਰਿਆ। ਇਸ ਕਾਰਨ ਰੇਹੜੀ ’ਤੇ ਪਈ ਕੜਾਹੀ ਦਾ ਤੇਲ ਉਸ ਦੇ ਮੂੰਹ ਤੇ ਹੱਥਾਂ ’ਤੇ ਪੈ ਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਦੇ ਡਾਕਟਰਾਂ ਨੇ ਪੁਲਿਸ ਥਾਣੇ ਰੁੱਕਾ ਭੇਜਣ ਮਗਰੋਂ ਪੁਲਿਸ ਨੇ ਕਮਲ ਹਾਂਸ ਦੇ ਬਿਆਨ ਦਰਜ ਕਰ ਲਏ ਹਨ ਤੇ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ।