ਡੀਟੀਐੱਫ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ
ਡੀਟੀਐਫ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ
Publish Date: Tue, 06 Jan 2026 05:21 PM (IST)
Updated Date: Wed, 07 Jan 2026 04:00 AM (IST)

ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਫੌਰੀ ਰਿਹਾਅ ਕਰਨ ਦੀ ਕੀਤੀ ਮੰਗ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਸਥਾਨਕ ਲਾਲ ਬੱਤੀ ਚੌਂਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮਜਦੂਰ ਆਗੂ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸ਼ਿਸ਼ਟ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਸੂਬਾ ਆਗੂ ਮੇਘ ਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਮਨਰੇਗਾ ਦੇ ਮਸਲੇ ਨੂੰ ਲੈ ਕੇ ਵਿਸ਼ੇਸ਼ ਇਜਲਾਸ ਕਰਕੇ ਮਜ਼ਦੂਰਾਂ ਦੇ ਪੱਖੀ ਹੋਣ ਦਾ ਡਰਾਮਾ ਕਰ ਰਹੀ ਹੈ ਅਤੇ ਮਗਰਮੱਛ ਹੰਝੂ ਵਹਾ ਰਹੀ ਹੈ। ਦੂਜੇ ਪਾਸੇ, ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ। ਇਸ ਤੋਂ ਪੰਜਾਬ ਸਰਕਾਰ ਦਾ ਦਲਿਤ ਅਤੇ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਮੂਹ ਮਜ਼ਦੂਰ ਜੱਥੇਬੰਦੀਆਂ ਜੋ ਐਕਸ਼ਨ ਉਲੀਕਣਗੀਆਂ ਉਸ ਸੰਘਰਸ਼ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਆਗੂ ਦੇ ਸੂਬਾ ਆਗੂ ਦਲਜੀਤ ਸਫੀਪੁਰ, ਕਰਮਜੀਤ ਨਦਾਮਪੁਰ, ਕੰਵਲਜੀਤ ਬਨਭੌਰਾ, ਰਾਜ ਸੈਣੀ, ਕੁਲਵੰਤ ਸਿੰਘ ਭਵਾਨੀਗੜ੍ਹ, ਮਨੋਜ ਲਹਿਰਾ, ਰਵਿੰਦਰ ਸਿੰਘ ਦਿੜਬਾ, ਅੰਮ੍ਰਿਤ ਨਦਾਮਪੁਰ, ਅਸ਼ਵਨੀ ਲਹਿਰਾ, ਪ੍ਰਵੀਨ ਅਲੀਸ਼ੇਰ, ਮਨਜੀਤ ਸਿੰਘ, ਮੱਖਣ ਸੇਖੂਵਾਸ, ਤਰੁਣ ਸ਼ਰਮਾ, ਆਤਮਾ ਸਿੰਘ, ਬੂਟਾ ਸਿੰਘ ਮੂਨਕ, ਸੁਖਵੀਰ ਖਨੌਰੀ, ਵਿਪਨ ਕੁਮਾਰ, ਦਰਸ਼ਨ ਸਿੰਘ, ਬੇਦੀ, ਪ੍ਰਦੀਪ ਬਾਂਸਲ, ਪ੍ਰਿਤਪਾਲ ਸਿੰਘ, ਪੀਐੱਸਯੂ ਤੋ ਸੁਖਦੀਪ ਹਥਨ, ਅਰਵਿੰਦਰ ਕੌਰ, ਕਮਲਦੀਪ ਕੌਰ, ਰਾਮਵੀਰ ਸਿੰਘ ਮੰਗਾ, ਸ਼ਿੰਗਾਰਾ ਸਿੰਘ, ਗੁਰਚਰਨ ਘਰਾਂਚੋ, ਬਲਵਿੰਦਰ ਸਿੰਘ ਹਾਜ਼ਰ ਸਨ।