ਸੇਵਾਮੁਕਤ ਡੀਐੱਸਪੀ ਦੀ ਮੌਤ ’ਤੇ ਕਿਸਾਨਾਂ ਨੇ ਪ੍ਰਗਟਾਇਆ ਦੁੱਖ
ਰਿਟਾਇਰਡ ਡੀਐਸਪੀ ਜਰਨੈਲ ਸਿੰਘ ਸੰਧਾਰਸੀ ਦੀ ਮੌਤ ‘ਤੇ ਕਿਸਾਨਾਂ ਵੱਲੋਂ ਦੁਖ ਪ੍ਰਗਟਾਇਆ
Publish Date: Sat, 21 Feb 2026 06:59 PM (IST)
Updated Date: Sat, 21 Feb 2026 07:00 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸੰਭੂ : ਪਿੰਡ ਸੰਧਾਰਸੀ ਦੇ ਸੇਵਾਮੁਕਤ ਡੀਐੱਸਪੀ ਜਰਨੈਲ ਸਿੰਘ ਦੇ ਮੌਤ ਦੇ ਮੌਕੇ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਗਹਿਰਾ ਦੁੱਖ ਪ੍ਰਗਟਾਇਆ ਗਿਆ। ਉਨ੍ਹਾਂ ਨੇ ਸ਼੍ਰਧਾਂਜਲੀ ਦੇ ਰੂਪ ਵਿੱਚ ਜਰਨੈਲ ਸਿੰਘ ਦੀ ਸੇਵਾ ਅਤੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਪ੍ਰੈੱਸ ਕਲੱਬ ਘਨੌਰ ਵੱਲੋਂ ਵੀ ਦੁੱਖ ਪ੍ਰਗਟਾਇਆ ਗਿਆ। ਕਿਸਾਨ ਆਗੂਆਂ ਵਿੱਚ ਧਰਮਪਾਲ ਸਿੰਘ ਸੀਲ, ਪਵਨ ਕੁਮਾਰ ਸੋਗਲਪੁਰ, ਕੈਪਟਨ ਮੇਜਰ ਸਿੰਘ ਮਰਦਾਂਪੁਰ, ਹਜੂਰਾ ਸਿੰਘ ਮਿਰਜਾਂਪੁਰ, ਜਗਦੀਪ ਸਿੰਘ ਨੰਬਰਦਾਰ ਮਿਰਜਾਂਪੁਰ, ਸ਼ੇਰ ਸਿੰਘ ਮਿਰਜਾਂਪੁਰ ਸ਼ਾਮਲ ਸਨ। ਆਗੂਆਂ ਨੇ ਕਿਹਾ ਕਿ ਜਰਨੈਲ ਸਿੰਘ ਨੇ ਕਿਸਾਨੀ ਅੰਦੋਲਨ ਵਿੱਚ ਬਹੁਤ ਸੇਵਾ ਕੀਤੀ ਅਤੇ ਆਪਣੇ ਡਿਊਟੀ ਦੇ ਕਰਤੱਬ ਨੂੰ ਹਮੇਸ਼ਾ ਇਮਾਨਦਾਰੀ ਨਾਲ ਨਿਭਾਇਆ। ਉਨ੍ਹਾਂ ਨੇ ਜਰਨੈਲ ਸਿੰਘ ਦੀ ਵਿਸ਼ੇਸ਼ ਸੇਵਾ ਅਤੇ ਇਨਸਾਨੀਅਤ ਨੂੰ ਯਾਦ ਕਰਦਿਆਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਪਿੰਡ ਵਾਸੀਆਂ ਅਤੇ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਜਰਨੈਲ ਸਿੰਘ ਦਾ ਯੋਗਦਾਨ ਅਤੇ ਇਮਾਨਦਾਰੀ ਸਦਾ ਯਾਦ ਰਹੇਗੀ।