ਡੀਐੱਸਪੀ ਨੇ 65 ਗੁੰਮ ਹੋਏ ਮੋਬਾਈਲ ਮਾਲਕਾਂ ਨੂੰ ਸੌਂਪੇ
ਡੀਐਸਪੀ ਨੇ 65 ਗੁੰਮ ਜਾਂ ਚੋਰੀ ਹੋਏ ਮੋਬਾਈਲ ਫ਼ੋਨ ਮਾਲਕਾਂ ਨੂੰ ਸੌਂਪੇ
Publish Date: Tue, 24 Feb 2026 04:04 PM (IST)
Updated Date: Wed, 25 Feb 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਡੀਐੱਸਪੀ ਲਹਿਰਾਗਾਗਾ ਰਣਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਲਹਿਰਾ ਵਿਚ ਦਰਜ ਚੋਰੀ ਤੇ ਗੁੰਮ ਹੋਏ ਮੋਬਾਈਲ ਫ਼ੋਨਾਂ ਸਬੰਧੀ ਦਰਖਾਸਤਾਂ ਦੀ ਵਧਦੀ ਗਿਣਤੀ ਨੂੰ ਧਿਆਨ ’ਚ ਰੱਖਦੇ ਹੋਏ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ’ਚ ਇੰਸਪੈਕਟਰ ਮਨਪ੍ਰੀਤ ਸਿੰਘ ਮੁੱਖ ਅਫ਼ਸਰ, ਥਾਣਾ ਲਹਿਰਾ ਦੀ ਅਗਵਾਈ ਹੇਠ ਸੀਈਆਈਆਰ ਪੋਰਟਲ ਅਤੇ ਆਈਟੀ. ਦੀ ਮੱਦਦ ਨਾਲ ਮਈ 2025 ਤੋਂ ਹੁਣ ਤੱਕ ਕੁੱਲ 65 ਵੱਖ-ਵੱਖ ਕੰਪਨੀਆਂ ਦੇ ਚੋਰੀ ਅਤੇ ਗੁੰਮਸ਼ੁਦਾ ਮੋਬਾਈਲ ਫ਼ੋਨ ਟਰੇਸ ਅਤੇ ਰਿਕਵਰ ਕੀਤੇ ਗਏ।ਇਨ੍ਹਾਂ ਵਿੱਚੋਂ ਲਗਭਗ 55 ਮੋਬਾਈਲ ਫ਼ੋਨ ਪਹਿਲਾਂ ਹੀ ਟਰੇਸ ਕਰਕੇ ਅਸਲ ਮਾਲਕਾਂ ਨੂੰ ਸੌਂਪੇ ਜਾ ਚੁੱਕੇ ਹਨ। ਅੱਜ 10 ਵੱਖ-ਵੱਖ ਕੰਪਨੀਆਂ ਦੇ ਚੋਰੀ,ਗੁੰਮ ਹੋਏ ਮੋਬਾਈਲ ਵੀ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਰਹੇ ਹਨ।