ਖ਼ੂਨਦਾਨ ਸੇਵਾ ’ਚ ਔਰਤਾਂ ਦੀ ਭੂਮਿਕਾ ਸ਼ਲਾਘਾਯੋਗ : ਡਾ. ਸਿਬੀਆ
ਖੂਨਦਾਨ ਸੇਵਾ ਵਿਚ ਔਰਤ ਖੂਨਦਾਨੀਆਂ ਦੀ ਸਰਗਰਮ ਭੂਮਿਕਾ ਸ਼ਲਾਘਾਯੋਗ: ਡਾ. ਸਿਬੀਆ
Publish Date: Sat, 28 Mar 2026 05:09 PM (IST)
Updated Date: Sat, 28 Mar 2026 05:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਮੈਡੀਕਲ ਕਾਲਜ/ਰਜਿੰਦਰਾ ਹਸਪਤਾਲ ਦੇ ਬਲੱਡ ਸੈਂਟਰ ਵੱਲੋਂ ਖ਼ੂਨਦਾਨ ਸੇਵਾ ਵਿਚ ਔਰਤਾਂ ਦੀ ਸਰਗਰਮ ਭੂਮਿਕਾ ਨਿਭਾਉਣ ਵਾਲੀਆਂ ਅਤੇ ਸਰਕਾਰੀ ਬਲੱਡ ਸੈਂਟਰ ਵਿਚ 10 ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੀਆਂ ਔਰਤ ਖ਼ੂਨਦਾਨੀਆਂ ਦਾ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੈਡੀਕਲ ਕਾਲਜ ਤੋਂ ਡਾ. ਰਮਿੰਦਰਪਾਲ ਸਿਬੀਆ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੋਂ ਡਾ. ਸੁਨੀਤਾ, ਬਲੱਡ ਸੈਂਟਰ ਦੇ ਮੁਖੀ ਡਾ. ਮੋਨਿਕਾ ਗਰਗ ਤੇ ਡਾ. ਪ੍ਰੀਤ ਕੰਵਲ ਸਿਬੀਆ ਹਾਜ਼ਰ ਸਨ। ਸਮਾਗਮ ਵਿਚ ਮਿਸ਼ਨ ਲਾਲੀ ਤੇ ਹਰਿਆਲੀ ਨਾਲ ਜੁੜੀ ਮੋਟੀਵੇਟਰ ਤੇ ਖ਼ੂਨਦਾਨੀ ਬਲਜਿੰਦਰ ਕੌਰ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਸਿਬੀਆ ਨੇ ਕਿਹਾ ਕਿ ਖ਼ੂਨਦਾਨ ਸੇਵਾ ਵਿਚ ਔਰਤ ਖ਼ੂਨਦਾਨੀਆਂ ਦੀ ਸਰਗਰਮ ਭੂਮਿਕਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੰਭਾਵਿਤ ਨੌਜਵਾਨ ਖ਼ੂਨਦਾਨੀਆਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮਿਲ ਸਕੇ ਅਤੇ ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਬਲਜਿੰਦਰ ਕੌਰ ਨੇ ਦੱਸਿਆ ਕਿ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਦੀ ਅਗਵਾਈ ਹੇਠ ਗਰੁੱਪ ਵੱਲੋਂ ਪਿਛਲੇ 14 ਸਾਲਾਂ ਤੋਂ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਸੈਂਟਰ ਵਿਚ ਸੇਵਰੇ 9 ਤੋਂ 1 ਵਜੇ ਤੱਕ ਖ਼ੂਨਦਾਨ ਕੈਂਪ ਲਾਇਆ ਜਾਂਦਾ ਹੈ, ਜਿਸ ਵਿਚ ਵਲੰਟੀਅਰ ਰੈਗੂਲਰ ਤੌਰ ’ਤੇ ਖ਼ੂਨਦਾਨ ਕਰਨ ਲਈ ਪਹੁੰਚਦੇ ਹਨ, ਜਿਨ੍ਹਾਂ ਵਿਚੋਂ ਕਈ ਵਲੰਟੀਅਰ ਹਰ 3 ਜਾਂ 4 ਮਹੀਨਿਆਂ ਬਾਅਦ ਖ਼ੂਨਦਾਨ ਕਰਦੇ ਹਨ।