ਡਾ. ਜਤਿੰਦਰ ਸਿੰਘ ਬਣੇ ਐੱਨਸੀਸੀ ਲੈਫਟੀਨੈਂਟ
ਡਾ ਜਤਿੰਦਰ ਸਿੰਘ ਬਣੇ ਐਨਸੀਸੀ ਲੈਫਟੀਨੈਂਟ
Publish Date: Tue, 07 Apr 2026 06:05 PM (IST)
Updated Date: Tue, 07 Apr 2026 06:08 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵੱਲੋਂ ਪ੍ਰਿੰਸੀਪਲ ਨਵਦੀਪ ਸਿੰਘ ਦੀ ਅਗਵਾਈ ਵਿਚ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਨੇ ਡਾਇਰੈਕਟਰ ਜਨਰਲ ਐਨਸੀਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਐੱਨਸੀਸੀ ਡਾਇਰੈਕਟਰ, ਚੰਡੀਗੜ੍ਹ ਦੀ ਅਗਵਾਈ ਵਿਚ ਮਹਾਰਾਸ਼ਟਰ ਦੇ ਕਾਮਠੀ ਵਿਚ ਸਥਾਪਿਤ ਐਨਸੀਸੀ ਅਫ਼ਸਰ ਟ੍ਰੇਨਿੰਗ ਅਕੈਡਮੀ ਵਿਚ ਪ੍ਰੀ-ਕਮਿਸ਼ਨ ਕੋਰਸ ਪਾਸ ਕੀਤਾ। ਪਾਸ ਆਊਟ ਪਰੇਡ ਸਮੇਂ ਡਾ. ਜਤਿੰਦਰ ਸਿੰਘ ਨੂੰ ਲੈਫਟੀਨੈਂਟ ਦਾ ਰੈਂਕ ਪ੍ਰਦਾਨ ਕੀਤਾ ਗਿਆ। ਟ੍ਰੇਨਿੰਗ ਤੋਂ ਬਾਅਦ ਕਾਲਜ ਪਰਤੇ ਡਾ. ਜਤਿੰਦਰ ਸਿੰਘ ਦਾ ਭਰਵਾਂ ਸਵਾਗਤ ਕਰਦਿਆਂ ਪ੍ਰਿੰਸੀਪਲ ਨਵਦੀਪ ਸਿੰਘ ਨੇ ਕਿਹਾ ਕਿ ਕਾਲਜ ’ਚ ਇਸ ਉਪਲਬਧੀ ਨਾਲ ਇਕ ਟ੍ਰੇਨਿੰਗ ਯਾਫਤਾ ਐਨਸੀਸੀ ਅਫ਼ਸਰ ਮਿਲਿਆ ਹੈ ਇਸ ਕਰਕੇ ਖੁਸ਼ੀ ਦਾ ਮਾਹੌਲ ਹੈ ਤੇ ਵਿਦਿਆਰਥੀ ਐਨਸੀਸੀ ਦੇ ਖੇਤਰ ਵਿਚ ਹੋਰ ਵੀ ਵਡਮੁੱਲੀਆਂ ਪ੍ਰਾਪਤੀਆਂ ਕਰਨਗੇ। ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਐੱਨਸੀਸੀ ਨੌਜਵਾਨਾਂ ’ਚ ਅਨੁਸ਼ਾਸ਼ਨ, ਦੇਸ਼ ਭਗਤੀ ਤੇ ਅਗਵਾਈ ਦੀ ਭਾਵਨਾ ਪੈਦਾ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ ਉਹ ਕਾਲਜ ਦੇ ਵਿਦਿਆਰਥੀਆਂ ਨੂੰ ਐਨਸੀਸੀ ਨਾਲ ਜੋੜਨ ਅਤੇ ਉਹਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਲਗਾਤਾਰ ਯਤਨ ਕਰਦੇ ਰਹਿਣਗੇ। ਇਸ ਮੌਕੇ ਪ੍ਰਿੰਸੀਪਲ ਨਵਦੀਪ ਸਿੰਘ ਅਤੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਰਿਹਾ।