ਵੱਖ-ਵੱਖ ਕਾਲਜਾਂ ’ਚ ਦਾਖ਼ਲਿਆਂ ਸਬੰਧੀ ਕੀਤੀ ਇਕੱਤਰਤਾ
ਵਿੱਦਿਅਕ ਤੌਰ ’ਤੇ ਪਛਡ਼ੇ ਇਲਾਕਿਆਂ ਲਈ ਕਾਂਸਟੀਚੂਐਂਟ ਕਾਲਜ ਚਾਨਣ ਮੁਨਾਰਾ: ਡਾ. ਬਰਾਡ਼
Publish Date: Sat, 04 Apr 2026 05:56 PM (IST)
Updated Date: Sat, 04 Apr 2026 05:58 PM (IST)

ਫੋਟੋ 4ਪੀਟੀਐਲ: 23 -ਵਿੱਦਿਅਕ ਤੌਰ ’ਤੇ ਪਛਡ਼ੇ ਇਲਾਕਿਆਂ ਲਈ ਕਾਂਸਟੀਚੂਐਂਟ ਕਾਲਜ ਚਾਨਣ ਮੁਨਾਰਾ: ਡਾ. ਬਰਾਡ਼ ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਡਾਇਰੈਕਟਰ, ਕਾਂਸਟੀਚੂਐਂਟ ਕਾਲਜਾਂ ਦੇ ਦਫ਼ਤਰ ਵਿਖੇ ਸੈਸ਼ਨ 2026-27 ਲਈ ਵੱਖ-ਵੱਖ ਕਾਂਸਟੀਚੂਐਂਟ ਕਾਲਜਾਂ ਵਿਖੇ ਦਾਖ਼ਲਿਆਂ ਦੇ ਸਬੰਧ ਵਿਚ ਇਕੱਤਰਤਾ ਹੋਈ। ਇਸ ਮੀਟਿੰਗ ’ਚ ਯੂਨੀਵਰਸਿਟੀ ਕਾਲਜ ਮੀਰਾਂਪੁਰ ਤੋਂ ਡਾ. ਮਨਪ੍ਰੀਤ ਕੌਰ ਸੋਢੀ, ਪ੍ਰਿੰਸੀਪਲ/ਇੰਚਾਰਜਾਂ ਨੇ ਸ਼ਿਰਕਤ ਕੀਤੀ। ਉਨਾਂ ਕਾਲਜ ਦੀਆਂ ਜ਼ਰੂਰੀ ਲੋਡ਼ਾਂ ਬਾਰੇ ਜਾਣੂ ਕਰਵਾਇਆ। ਮੀਟਿੰਗ ਦੀ ਪ੍ਰਧਾਨਗੀ ਡੀਨ, ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾਡ਼ ਨੇ ਕੀਤੀ। ਇਸ ਮੌਕੇ ਡੀਨ, ਅਕਦਾਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾਡ਼ ਨੇ ਕਿਹਾ ਕਿ ਇਹ ਕਾਂਸਟੀਚੂਐਂਟ ਕਾਲਜ ਵਿੱਦਿਅਕ ਤੌਰ ਤੇ ਪੱਛਡ਼ੇ ਖੇਤਰ ’ਚ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਵਿਚ ਖੋਲ੍ਹੇ ਗਏ ਸਨ। ਇਹ ਕਾਲਜ ਆਪਣੀ ਕਾਰਗੁਜ਼ਾਰੀ ਸਦਕਾ ਉੱਚ ਸਿੱਖਿਆ ਦੇ ਖੇਤਰ ਵਿਚ ਵੱਡੇਰਾ ਯੋਗਦਾਨ ਪਾ ਰਹੇ ਹਨ ਅਤੇ ਵਿੱਦਿਅਕ ਤੌਰ ’ਤੇ ਪਛਡ਼ੇ ਇਲਾਕਿਆਂ ਲਈ ਚਾਨਣ ਮੁਨਾਰਾ ਬਣਕੇ ਉਭਰੇ ਹਨ। ਉਨ੍ਹਾਂ ਵੱਲੋਂ ਸੈਸ਼ਨ 2026-27 ਲਈ ਸਮੂਹ ਕਾਂਸਟੀਚੂਐਂਟ ਕਾਲਜਾਂ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਮੁੱਲਵਾਨ ਸੁਝਾਅ ਦਿੱਤੇ। ਡਾਇਰੈਕਟਰ, ਕਾਂਸਟੀਚੂਐਂਟ ਕਾਲਜਾਂ ਡਾ. ਅਮਰਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੈਸ਼ਨ 2026-27 ਲਈ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਦੀ ਅਗਵਾਈ ਵਿਚ ਪ੍ਰਾਸਪੈਕਟਸ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਕਾਂਸਟੀਚੂਐਂਟ ਕਾਲਜਾਂ ਵਿਚ ਦਾਖ਼ਲੇ ਸ਼ੁਰੂ ਕਰ ਦਿੱਤੇ ਗਏ ਹਨ।