ਡਾ. ਅਮਰਜੀਤ ਸਿੰਘ ਕੌਂਕੇ ਦਾ ਰੂਬਰੂ ਸਮਾਗਮ ਕਰਵਾਇਆ
ਡਾ. ਅਮਰਜੀਤ ਸਿੰਘ ਕੌਂਕੇ ਦਾ ਰੂਬਰੂ ਸਥਾਨਕ ਜਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਕਰਵਾਇਆ ਗਿਆ ਸਮਾਗਮ
Publish Date: Wed, 18 Feb 2026 05:37 PM (IST)
Updated Date: Wed, 18 Feb 2026 05:39 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪ੍ਰਸਿੱਧ ਕਵੀ ਡਾ. ਅਮਰਜੀਤ ਸਿੰਘ ਕੌਂਕੇ ਦਾ ਰੂਬਰੂ ਸਥਾਨਕ ਜਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸੰਦੀਪ ਨਾਗਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਡਾਕਟਰ ਕੌਂਕੇ ਦੇ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਅਰਵਿੰਦਰ ਢਿਲੋਂ ਨੇ ਡਾਕਟਰ ਅਮਰਜੀਤ ਕੌਂਕੇ ਦੇ ਸਾਹਿਤਕ ਜੀਵਨ ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਇਹਨਾਂ ਦਾ ਪਿਛਲੇ 40 ਸਾਲਾਂ ਤੋਂ ਇਹ ਸਫਰ ਕਾਵਿ ਸੰਗ੍ਰਹਿ ਨਿਰਵਾਨ ਦੀ ਤਲਾਸ਼ ਤੋਂ ਸ਼ੁਰੂ ਹੋਇਆ ਇਸ ਉਪਰੰਤ ਯਕੀਨ, ਸ਼ਬਦ ਰਹਿਣਗੇ ਕੋਲ, ਸਮ੍ਰਿਤੀਆਂ ਦੀ ਲਾਲਟੈਨ, ਮੁੱਠੀ ਭਰ ਰੋਸ਼ਨੀ ਤੋਂ ਲੈ ਕੇ ਇਸ ਧਰਤ ਤੇ ਰਹਿੰਦਿਆਂ ਤੱਕ ਕਵਿਤਾ ਦੇ ਆਧੁਨਿਕਤਾ ਉੱਤਰ ਆਧੁਨਿਕਤਾ ਦੌਰ ਤੱਕ ਹਰ ਛੋਟੇ ਵੱਡੇ ਦੌਰ ਦੀ ਨਿਸ਼ਾਨਦੇਹੀ ਕਰਦਾ ਹੈ। ਅਮਰਜੀਤ ਕੌਂਕੇ ਨੇ ਆਪਣੇ ਸੰਬੋਧਨ ਵਿੱਚ ਆਪਣੇ ਕਾਵਿ ਸਫਰ ਅਤੇ ਜਿੰਦਗੀ ਦੇ ਉਤਰਾਵਾਂ ਚੜਾਵਾਂ ਬਾਰੇ ਗੱਲ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਜਗਤ ਗੁਰੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਮਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਧਰਤੀ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਗੁਰਜੀਤ ਕੌਰ ਅਤੇ ਪ੍ਰੋਫੈਸਰ ਮੋਨੀਕਾ ਜਗਤ ਗੁਰੂ ਯੂਨੀਵਰਸਿਟੀ ਅਤੇ ਯਾਦਵਿੰਦਰ ਕੁਮਾਰ ,ਰਵਿੰਦਰ ਕੁਮਾਰ, ਅਜੀਤ ਸਿੰਘ, ਮੋਨੀਕਾ ਲੈਕਚਰਾਰ ਡਾਇਟ ਨਾਭਾ ਤੋਂ ਇਲਾਵਾ ਸ਼੍ਰੀਮਤੀ ਸੋਨੀਆ ਧੀਰ, ਪ੍ਰੀਤੀ ,ਜਸਪ੍ਰੀਤ ਕੌਰ ,ਸੰਜੀਵ, ਅਮਿਤ ਸਿੰਘ ਆਦਿ ਹਾਜ਼ਰ ਰਹੇ।