- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਵਾਰਾ ਪਸ਼ੂਆਂ ਤੇ ਕੁੱਤਿਆ ਕਾਰਨ ਸ਼ਹਿਰ ਨਾਭਾ ਵਿੱਚ ਵਾਪਰ ਰਹੀਆਂ ਨੇ ਘਟਨਾਵਾਂ: ਸਿੰਗਲਾ, ਸੇਠ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਇਤਿਹਾਸਕ ਤੇ ਵਿਰਾਸਤੀ ਸ਼ਹਿਰ ਨਾਭਾ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਆਮ ਜਨਤਾ ਹੱਦੋਂ ਵੱਧ ਦੁਖੀ ਹੋ ਚੁੱਕੀ ਹੈ ਸ਼ਹਿਰ ਵਿਚ ਅਵਾਰਾ ਕੁੱਤਿਆਂ ਦੀ ਭਰਮਾਰ ਆਮ ਘੁੰਮਦੇ ਸਾਨ ਬਾਜ਼ਾਰਾਂ ਵਿਚ ਘੁੰਮਦੀਆਂ ਗਾਵਾਂ ਅਵਾਰਾ ਪਸ਼ੂ ਪੁਰਾਤਨ ਕਿਲੇ ਵਿਚ ਫੈਲੀ ਗੰਦਗੀ ਵੱਲ ਬਿਲਕੁਲ ਵੀ ਮੌਜੂਦਾ ਸਰਕਾਰ ਤੇ ਸਬੰਧਤ ਪ੍ਰਸ਼ਾਸਨ ਖਾਸ ਕਰਕੇ ਨਗਰ ਕੌਂਸਲ ਦਾ ਕੋਈ ਵੀ ਧਿਆਨ ਨਹੀਂ ਹੈ। ਇਹ ਵਿਚਾਰ ਅਗਰਵਾਲ ਸਭਾ ਦੇ ਚੇਅਰਮੈਨ ਰਮਨ ਸਿੰਗਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੀਨੀਅਰ ਕਾਂਗਰਸੀ ਆਗੂ ਹਰੀ ਕ੍ਰਿਸ਼ਨ ਸੇਠ ਨੇ ਸਾਂਝੇ ਤੌਰ ਤੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਛੋਟੇ ਬੱਚੇ ਬਜ਼ੁਰਗ ਆਮ ਤੌਰ ਤੇ ਕੁੱਤਿਆਂ ਦੇ ਵੱਢਣ ਕਾਰਨ ਜ਼ਖ਼ਮੀ ਹੋ ਰਹੇ ਨੇ ਅਣਗਿਣਤ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਭਾਵੇਂ ਕਿ ਅਦਾਲਤ ਵੱਲੋਂ ਇਸ ਸਬੰਧੀ ਵੱਡਾ ਫੈਸਲਾ ਸੁਣਾਇਆ ਗਿਆ ਪਰ ਮੌਜੂਦਾ ਸਰਕਾਰ ਵੱਲੋਂ ਉਸ ਫੈਸਲੇ ਦੇ ਮੁਤਾਬਕ ਕੋਈ ਕਾਰਵਾਈ ਅਮਲ ਵਿਚ ਹਾਲੇ ਤੱਕ ਨਹੀਂ ਲਿਆਂਦੀ ਗਈ ਸ਼ਹਿਰ ਵਿਚ ਵੱਡੀ ਗਉਸ਼ਾਲਾ ਹੋਣ ਦੇ ਬਾਵਜੂਦ ਅਵਾਰਾ ਪਸ਼ੂ ਮੁੱਖ ਮਾਰਗਾਂ ਤੇ ਸ਼ਹਿਰ ਦੇ ਅੰਦਰ ਬਾਜ਼ਾਰਾਂ ਵਿਚ ਆਮ ਫਿਰਦੇ ਦਿਖਾਈ ਦੇ ਰਹੇ ਨੇ ਜਿਨਾਂ ਕਾਰਨ ਵੱਡੀਆਂ ਘਟਨਾਵਾਂ ਪਰ ਚੁੱਕੀਆਂ ਨੇ ਅਤੇ ਲਗਾਤਾਰ ਵਾਪਰ ਰਹੀਆਂ ਹਨ ਸਾਨਾਂ ਵੱਲੋਂ ਬਜ਼ੁਰਗਾਂ ਨੂੰ ਭਟਕਾ ਕੇ ਮਾਰਨ ਤੋਂ ਇਲਾਵਾ ਮੁੱਖ ਮਾਰਗਾਂ ਤੇ ਵੱਡੇ ਹਾਦਸੇ ਹੋ ਰਹੇ ਨੇ ਜਿਸ ਦੌਰਾਨ ਪਰਿਵਾਰਾਂ ਦੇ ਪਰਿਵਾਰ ਜ਼ਖ਼ਮੀ ਹੋਣ ਉਪਰੰਤ ਖਤਮ ਹੋ ਜਾਂਦੇ ਨੇ ਗੱਡੀ ਖਤਮ ਹੋ ਜਾਂਦੀ ਹੈ ਤੇ ਇਲਾਜ ਉਪਰੰਤ ਪਰਿਵਾਰ ਦੇ ਜੀ ਸਾਰੀ ਉਮਰ ਗੰਭੀਰ ਸੱਟਾਂ ਲੱਗਣ ਕਾਰਨ ਠੀਕ ਢੰਗ ਨਾਲ ਤੁਰ ਫਿਰ ਨਹੀਂ ਸਕਦੇ ਅਤੇ ਮੋਟੀਆਂ ਰਕਮਾਂ ਇਲਾਜ ਅਧੀਨ ਖਰਚਣ ਦੇ ਬਾਵਜੂਦ ਵੀ ਕਈ ਜੀਅ ਪਰਿਵਾਰ ਦੇ ਹਾਦਸੇ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੰਦੇ ਨੇ ਉਨਾਂ ਕਿਹਾ ਕਿ ਗਊਸ਼ਾਲਾ ਅਵਾਰਾ ਪਸ਼ੂਆਂ ਨੂੰ ਫੜ ਕੇ ਉਨਾਂ ਦੀ ਦੇਖਭਾਲ ਕਰਨ ਲਈ ਹੁੰਦੀ ਹੈ ਸ਼ਹਿਰ ਵਿਚ ਵੱਡੀ ਗਊਸ਼ਾਲਾ ਹੋਣ ਦੇ ਬਾਵਜੂਦ ਵੀ ਅਵਾਰਾ ਪਸ਼ੂ ਨਾਭੇ ਵਿੱਚ ਆਮ ਫਿਰਦੇ ਦਿਖਾਈ ਦੇ ਰਹੇ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਚਾਹੀਦਾ ਕਿ ਉਹ ਸੜਕਾਂ ਤੇ ਮੁੱਖ ਮਾਰਗਾਂ ਤੇ ਫਿਰ ਰਹ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਰੱਖਣ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਗਊਸ਼ਾਲਾ ਨੂੰ ਹਰ ਪੱਖੋਂ ਸਹਿਯੋਗ ਦੇ ਰਹੇ ਨੇ ਪਰ ਉਸਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਵੱਡੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।