ਕੇਵਲ ਬ੍ਰਹਮਗਿਆਨ ਹੀ ਨਸ਼ੇ ਦੇ ਖਾਤਮੇ ’ਚ ਮਦਦਗਾਰ : ਸਾਧਵੀ ਭਾਰਤੀ
ਕੇਵਲ ਬ੍ਰਹਮਗਿਆਨ ਹੀ ਨਸ਼ੇ ਦੇ ਖਾਤਮੇ ਵਿੱਚ ਮਦਦਗਾਰ: ਸਾਧਵੀ ਕਾਲਿੰਦੀ ਭਾਰਤੀ
Publish Date: Tue, 07 Apr 2026 04:58 PM (IST)
Updated Date: Tue, 07 Apr 2026 04:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਵੀਰ ਹਕੀਕਤ ਰਾਏ ਮੈਦਾਨ ਵਿਖੇ ਸ਼੍ਰੀ ਮਦਭਾਗਵਤ ਕਥਾ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ। ਜਿਸ ਦੇ ਛੇਵੇਂ ਦਿਨ ਦੀ ਸ਼ੁਰੂਆਤ ਕਮਲ ਅਗਰਵਾਲ, ਸੌਰਭ ਜੈਨ, ਸਤਪਾਲ ਗੋਇਲ, ਵਿਕਾਸ ਗੋਇਲ, ਅਸ਼ਵਨੀ ਗੋਇਲ, ਹਰੀਸ਼ ਕਾਂਸਲ, ਰਾਜਕੁਮਾਰ ਰਾਣਾ, ਘਨਸ਼ਿਆਮ ਕਾਂਸਲ, ਡੀਆਈਜੀ ਮਨਦੀਪ ਸਿੰਘ ਸਿੱਧੂ, ਧੀਰਜ ਗੋਗੀਆ, ਕੁੰਦਨ ਗੋਗੀਆ ਨੇ ਜਯੋਤੀ ਜਲਾ ਕੇ ਕੀਤੀ। ਪ੍ਰਮਾਤਮਾ ਦੀਆਂ ਦਿਵਯ ਲੀਲਾਵਾਂ ਅਤੇ ਉਨ੍ਹਾਂ ਪਿੱਛੇ ਛੁਪੇ ਹੋਏ ਡੂੰਘੇ ਅਧਿਆਤਮਕ ਭੇਦਾਂ ਨੂੰ ਕਥਾ ਪ੍ਰਸੰਗ ਅਤੇ ਸੁਰੀਲੇ ਭਜਨ ਸੰਕੀਰਤਨ ਰਾਹੀਂ ਉਜਾਗਰ ਕੀਤਾ ਜਾ ਰਿਹਾ ਹੈ। ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਕਾਲਿੰਦੀ ਭਾਰਤੀ ਨੇ ਕਿਹਾ ਕਿ ਆਰਥਿਕ ਮੰਦੀ, ਬੇਰੁਜ਼ਗਾਰੀ, ਲਗਾਤਾਰ ਤਣਾਅ ਅਤੇ ਦਬਾਅ ਤੇ ਲਗਾਤਾਰ ਵੱਧ ਰਹੇ ਮੁਕਾਬਲੇ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਭਿਆਨਕ ਸਾਮਰਾਜ ਵਿਚ ਭਟਕਾਇਆ ਹੋਇਆ ਹੈ। ਸਾਧਵੀ ਜੀ ਨੇ ਕਿਹਾ ਕਿ ਸਮਾਜ ਦੀ ਹਰ ਸਮੱਸਿਆ ਮਨ ਦੇ ਪੱਧਰ ਤੇ ਪੈਦਾ ਹੁੰਦੀ ਹੈ ਅਤੇ ਇਸ ਦਾ ਹੱਲ ਵੀ ਮਨ ਦੇ ਪੱਧਰ ਤੇ ਹੀ ਹੋਣਾ ਚਾਹੀਦਾ ਹੈ। ਜਦੋਂ ਤੱਕ ਮਨੁੱਖੀ ਮਨ ਨੂੰ ਕਾਬੂ ਕਰਨ ਲਈ ਕੋਈ ਵਿਧੀ ਪ੍ਰਦਾਨ ਨਹੀਂ ਕੀਤੀ ਜਾਂਦੀ, ਸਮਾਜ ਵਿਚ ਭਿਆਨਕ ਬੁਰਾਈਆਂ ਅਤੇ ਬਿਮਾਰੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਭਾਰਤ ਦਾ ਡਰੱਗ ਰਿਕਾਰਡ ਦੱਸਦਾ ਹੈ ਕਿ ਇਲਾਜ ਦੇ ਬਾਵਜੂਦ 80 ਫੀਸਦੀ ਨਸ਼ੇੜੀ ਮੁੜ ਤੋਂ ਨਸ਼ੇੜੀ ਬਣ ਜਾਂਦੇ ਹਨ। ਇਲਾਜ ਦੀ ਪ੍ਰਕਿਰਿਆ ਵਿੱਚੋਂ ਲੰਘਣ ਤੋਂ ਬਾਅਦ, ਉਨ੍ਹਾਂ ਦਾ ਸਰੀਰ ਨਸ਼ਾ ਮੁਕਤ ਹੋ ਜਾਂਦਾ ਹੈ ਪਰ ਨਸ਼ਾ ਮਨ ਤੋਂ ਦੂਰ ਨਹੀਂ ਹੁੰਦਾ। ਇਨ੍ਹਾਂ ਤਰੀਕਿਆਂ ਬਾਰੇ ਜੋ ਵੀ ਜਾਣਕਾਰੀ ਉਪਲਬਧ ਹੈ। ਸਮਾਜ ਵਿਚ ਫੈਲ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਰੋਕਣ ਅਤੇ ਲੋਕ-ਮਨਾਂ ਨੂੰ ਸਹੀ ਰਸਤਾ ਦਿਖਾਉਣ ਲਈ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਆਸ਼ੂਤੋਸ਼ ਮਹਾਰਾਜ ਨੇ ਬੋਧ ਨਾਮਕ ਨਸ਼ਾ ਮੁਕਤੀ ਪ੍ਰੋਗਰਾਮ ਦੀ ਸਥਾਪਨਾ ਕੀਤੀ। ਕਥਾ ਦੀ ਸਮਾਪਤੀ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਰਾਕੇਸ਼ ਬੱਗਾ, ਚੇਤਨ ਸਿੰਘ, ਵਿਧਾਇਕ ਵਿਕਾਸ ਸ਼ਰਮਾ, ਸਮੀਰ ਅਰੋੜਾ, ਹਰਸ਼ਦੀਪ ਸਿੰਘ ਵਿਰਕ ਮਾਣਕ ਰਾਜ ਸਿੰਗਲ, ਸ਼ੀਸ਼ਪਾਲ ਮਿੱਤਲ, ਪ੍ਰਮੋਦ ਕੁਮਾਰ, ਕਾਨ ਸਿੰਘ ਰਾਜਪੂਤ, ਸੰਜੇ ਬਾਂਸਲ ਆਦਿ ਨੇ ਸ਼ਮੂਲੀਅਤ ਕੀਤੀ।