ਮਨ ਦਾ ਪ੍ਰਦੂਸ਼ਣ ਖ਼ਤਮ ਹੋਣ ’ਤੇ ਬਾਹਰੀ ਵਾਤਾਵਰਨ ਖ਼ੁਦ ਹੀ ਸਾਫ਼ ਹੋ ਜਾਵੇਗਾ : ਭਾਰਤੀ
ਮਨ ਦਾ ਪ੍ਰਦੂਸ਼ਣ ਖ਼ਤਮ ਹੋਣ ਤੇ ਬਾਹਰੀ ਵਾਤਾਵਰਨ ਆਪ ਹੀ ਸਾਫ਼ ਹੋ ਜਾਵੇਗਾ: ਕਾਲਿੰਦੀ ਭਾਰਤੀ
Publish Date: Mon, 06 Apr 2026 05:27 PM (IST)
Updated Date: Mon, 06 Apr 2026 05:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਪਟਿਆਲਾ ਵੱਲੋਂ ਸ਼੍ਰੀ ਮਦਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ। ਜਿਸ ਦੇ ਪੰਜਵੇਂ ਦਿਨ ਦੀ ਸ਼ੁਰੂਆਤ ਪ੍ਰਭੂ ਦੀ ਅਰਾਧਨਾ ਨਾਲ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੌਰਭ ਜੈਨ ਵਰਧਮਾਨ ਹਸਪਤਾਲ, ਕਮਲ ਅਗਰਵਾਲ ਕਲਾਨਿਧੀ ਜਵੈਲਰਜ਼, ਪਵਨ ਕੁਮਾਰ ਪਵਨ ਜਵੈਲਰਜ਼, ਪੀਡੀ ਗੁਪਤਾ, ਅਸ਼ਵਨੀ ਕੁਮਾਰ ਪ੍ਰਧਾਨ ਫੋਕਲ ਪੁਆਇੰਟ, ਅਸ਼ਵਨੀ ਗੋਇਲ, ਹਰਸ਼ ਖੰਨਾ ਮਿਮਾਮਲ ਹਰਬੰਸ ਲਾਲ ਜਵੈਲਰਜ਼, ਵਰਿੰਦਰ ਕੁਮਾਰ ਗਰਗ ਏ.ਬੀ ਮਾਰਕੇਟਿਗ ਪਰਿਵਾਰ ਸਮੇਤ ਸ਼ਾਮਲ ਹੋਏ। ਭਗਵਾਨ ਦੀਆਂ ਦਿਵਿਆ ਲੀਲਾਵਾਂ ਅਤੇ ਉਨ੍ਹਾਂ ਦੇ ਪਿੱਛੇ ਛਿਪੇ ਡੂੰਘੇ ਅਧਿਆਤਮਿਕ ਰਹੱਸਾਂ ਨੂੰ ਕਥਾ ਪ੍ਰਸੰਗ ਅਤੇ ਸੁਰੀਲੇ ਭਜਨ ਸੰਕੀਰਤਨ ਰਾਹੀਂ ਉਜਾਗਰ ਕੀਤਾ ਜਾ ਰਿਹਾ ਹੈ। ਵਾਤਾਵਰਣ ਅਸੰਤੁਲਨ ਦੀ ਸਮੱਸਿਆ ਨੂੰ ਉਠਾਉਂਦੇ ਹੋਏ ਬ੍ਰਹਮ ਗੁਰੂ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਕਾਲਿੰਦੀ ਭਾਰਤੀ ਨੇ ਕਿਹਾ ਕਿ ਸਮਾਜ ਮਨੁੱਖੀ ਮਨ ਦਾ ਪ੍ਰਗਟਾਵਾ ਹੈ। ਜਦੋਂ ਵੀ ਮਨੁੱਖ ਸੰਤਾਂ ਦੇ ਆਦਰਸ਼ਾਂ ਨੂੰ ਤਿਆਗ ਕੇ ਕਾਮੁਕ ਭੋਗਾਂ ਵੱਲ ਵਧਿਆ ਤਾਂ ਸਮਾਜ ਦੇ ਰੂਪ ਵਿੱਚ ਯਮੁਨਾ ਜ਼ਹਿਰੀਲੀ ਹੋ ਗਈ। ਮਨ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਦੀ ਲੋੜ ਹੈ। ਜਦੋਂ ਮਨ ਦਾ ਪ੍ਰਦੂਸ਼ਣ ਖ਼ਤਮ ਹੋ ਜਾਵੇਗਾ ਤਾਂ ਬਾਹਰੀ ਵਾਤਾਵਰਨ ਆਪਣੇ ਆਪ ਹੀ ਸਾਫ਼ ਹੋ ਜਾਵੇਗਾ। ਇਸ ਦੇ ਲਈ ਅਧਿਆਤਮਿਕ ਗਿਆਨ ਦੀ ਲੋੜ ਹੈ ਜੋ ਮਾਨਸਿਕ ਸ਼ੁੱਧਤਾ ਦਾ ਸ਼ਕਤੀਸ਼ਾਲੀ ਸਾਧਨ ਹੈ। ਸਾਨੂੰ ਲੋੜਾਂ ਅਤੇ ਇੱਛਾਵਾਂ ਵਿੱਚ ਫਰਕ ਕਰਨਾ ਪਵੇਗਾ। ਸਾਧਵੀ ਜੀ ਨੇ ਕਿਹਾ ਕਿ ਆਧੁਨਿਕ ਮਨੁੱਖ ਜਿਸ ਤੇਜ਼ੀ ਨਾਲ ਵਾਤਾਵਰਣ ਦਾ ਸ਼ੋਸ਼ਣ ਕਰ ਰਿਹਾ ਹੈ, ਉਸ ਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਵਿੱਚ ਧਰਤੀ ਤੇ ਨਾ ਤਾਂ ਪੀਣ ਲਈ ਸਾਫ਼ ਪਾਣੀ ਬਚੇਗਾ ਅਤੇ ਨਾ ਹੀ ਸਾਹ ਲੈਣ ਲਈ ਸ਼ੁੱਧ ਹਵਾ। ਉਨ੍ਹਾਂ ਕਿਹਾ ਮਨੁੱਖੀ ਲੋੜਾਂ ਵਧਣ ਕਾਰਨ ਉਸ ਨੇ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੂਰਤੀ ਲਈ ਮਨੁੱਖ ਨੇ ਪੌਦਿਆਂ ਨੂੰ ਕੱਟ ਕੇ ਕੰਕਰੀਟ ਦੇ ਜੰਗਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਕਥਾ ਦੀ ਸਮਾਪਤੀ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਹੋਈ ਜਿਸ ’ਚ ਮੋਹਿਤ ਮਹਿੰਦਰਾ ਪ੍ਰਧਾਨ, ਯੂਥ ਕਾਂਗਰਸ ਪੰਜਾਬ, ਹਰਿੰਦਰ ਗੁਪਤਾ ਭਾਰਤ ਵਿਕਾਸ ਪ੍ਰੀਸ਼ਦ, ਪਰਮਜੀਤ ਸਿੰਘ ਪੰਮੀ ਬਾਈ ਪੰਜਾਬੀ ਗਾਇਕ, ਊਸ਼ਾ ਅਨੇਜਾ, ਮਾਇਆ ਗੁਪਤਾ, ਸਤਵੀਰ ਸਿੰਘ ਖੱਟੜਾ ਸੀਨੀਅਰ ਆਗੂ ਭਾਜਪਾ, ਨਵਦੀਪ ਵਰਮਾ ਭਾਨਰਾ ਜਵੈਲਰਜ਼, ਹਰਦਿਆਲ ਕੰਬੋਜ ਸਾਬਕਾ ਵਿਧਾਇਕ ਕਾਂਗਰਸ, ਗੁਰਮੀਤ ਕੌਰ, ਸਾਬਕਾ ਵਿਧਾਇਕ ਪ੍ਰਕਾਸ਼ ਚੰਦਰ ਗਰਗ ਸ਼੍ਰੋਮਣੀ ਅਕਾਲੀ ਦਲ, ਸੇਵਾਮੁਕਤ ਡੀ.ਐਸ.ਪੀ ਨਾਹਰ ਸਿੰਘ, ਗੁਰਮੇਜ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।