ਭਾਗਵਤ ਗਿਆਨ ਯੱਗ ਸਮਾਗਮ ਤੀਜੇ ਦਿਨ ਵੀ ਰਿਹਾ ਜਾਰੀ
ਤਕਨਾਲੋਜੀ ਅਤੇ ਸੁੱਖ-ਸਹੂਲਤਾਂ ਦਾ ਯੁੱਗ ਹੈ ਮਨੁੱਖ ਸਭ ਤੋਂ ਵੱਧ ਪ੍ਰੇਸ਼ਾਨ: ਕਾਲਿੰਦੀ ਭਾਰਤੀ
Publish Date: Sat, 04 Apr 2026 04:29 PM (IST)
Updated Date: Sat, 04 Apr 2026 04:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਪਟਿਆਲਾ ਵੱਲੋਂ ਕਰਵਾਏ ਜਾ ਰਹੇ ਭਾਗਵਤ ਗਿਆਨ ਯੱਗ ਦੇ ਤੀਜੇ ਦਿਨ ਦੀ ਸ਼ੁਰੂਆਤ ਰਾਕੇਸ਼ ਗਰਗ, ਰਿਤੂ ਗਰਗ ਰੀਗਲ ਡੇਕੋਰ, ਰਜਿੰਦਰ ਮਿੱਤਲ, ਕੁਸੁਮ ਮਿੱਤਲ ਫਲੋਰੀਡ ਡੈਕੋਰ, ਗੁਰਤੇਜ ਸਿੰਘ ਢਿੱਲੋਂ ਜ਼ਿਲ੍ਹਾ ਕਾਰਜਕਾਰੀ ਮੈਂਬਰ ਭਾਜਪਾ, ਗੁਰਜੀਤ ਸਿੰਘ ਭਾਜਪਾ ਮੀਡਿਆ ਇੰਚਾਰਜ, ਤਰਸੇਮ ਚੰਦ ਸੰਗਰੂਰ, ਖੁਸ਼ਵਿੰਦਰ ਸ਼ਰਮਾ ਤਹਿਸੀਲਦਾਰ, ਪਵਨਦੀਪ ਸਿੰਘ, ਡਾ: ਅਕਾਸ਼ ਅਗਰਵਾਲ, ਹਰਜੀਤ ਕੌਰ ਐਮ.ਡੀ,ਕੇ.ਕੇ ਇੰਟਰਨੈਸ਼ਨਲ ਸਕੂਲ, ਸੱਤਿਆ ਪ੍ਰਕਾਸ਼ ਗੋਇਲ ਨੇ ਜਯੋਤੀ ਪ੍ਰਜਵਾਲਣ ਕਰਕੇ ਕੀਤੀ | ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਕਾਲਿੰਦੀ ਭਾਰਤੀ ਨੇ ਸਮਾਜ ਦੀ ਭਖਦੀ ਸਮੱਸਿਆ ਜੋਕਿ ਅੱਜ ਮਹਾਂਮਾਰੀ ਦੇ ਰੂਪ ਵਿਚ ਫੈਲ ਰਹੀ ਹੈ, ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜੋਕਾ ਯੁੱਗ ਤਕਨਾਲੋਜੀ ਅਤੇ ਸੁੱਖ-ਸਹੂਲਤਾਂ ਦਾ ਯੁੱਗ ਹੈ ਪਰ ਵਿਡੰਬਨਾ ਇਹ ਹੈ ਕਿ ਇਸ ਯੁੱਗ ਵਿੱਚ ਮਨੁੱਖ ਸਭ ਤੋਂ ਵੱਧ ਪ੍ਰੇਸ਼ਾਨ ਅਤੇ ਤਣਾਅ ਵਿਚ ਹੈ।ਸਾਧਵੀ ਜੀ ਨੇ ਸਮਝਾਇਆ ਕਿ ਜਦੋਂ ਆਧੁਨਿਕ ਦਵਾਈ ਅਤੇ ਬਾਹਰੀ ਹੱਲ ਇਸ ਅੰਦਰੂਨੀ ਖਲਾਅ ਨੂੰ ਭਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਅਧਿਆਤਮਿਕਤਾ ਸਭ ਤੋਂ ਪ੍ਰਭਾਵਸ਼ਾਲੀ ਦਵਾਈ ਹੈ ਜੋ ਸਾਡੇ ਆਪਣੇ ਬੇਕਾਬੂ ਵਿਚਾਰਾਂ ਅਤੇ ਭਵਿੱਖ ਬਾਰੇ ਅਸੁਰੱਖਿਆ ਦੁਆਰਾ ਬੁਣੇ ਹੋਏ ਜਾਲ ਨੂੰ ਕੱਟ ਸਕਦੀ ਹੈ। ਇਸ ਵਿਸ਼ਾਲ ਕਥਾ ਗਿਆਨ ਯੱਗ ਵਿੱਚ ਹਰ ਰੋਜ਼ ਸ਼ਹਿਰ ਦੇ ਪਤਵੰਤੇ ਸੱਜਣ ਪਹੁੰਚ ਰਹੇ ਹਨ। ਹਰ ਰੋਜ਼ ਦੀ ਤਰ੍ਹਾਂ ਇਸ ਕਥਾ ਦੀ ਸਮਾਪਤੀ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਹੋਈ ਜਿਸ ਵਿਚ ਵਿਸ਼ੇਸ਼ ਤੌਰ ਤੇ ਮੇਅਰ ਕੁੰਦਨ ਗੋਗੀਆ, ਪੀ.ਐਸ.ਸ਼ਰਮਾ ਸੇਵਾਮੁਕਤ ਏ.ਆਈ.ਜੀ., ਸਮੀਰ ਅਰੋੜਾ, ਸਿਧਾਰਥ ਕੌਸ਼ਿਕ, ਦੇਵੀ ਸਿੰਘ ਰਾਜਪੁਰੋਹਿਤ, ਗਣਪਤ ਸਿੰਘ, ਵਿਨੋਦ ਸਿੰਘ ਰਾਜ ਪੁਰੋਹਿਤ ਬੀਕਾਨੇਰ ਸਵੀਟਸ, ਉਮਾ ਸ਼ਰਮਾ, ਡਾ: ਕਪਿਲ ਸ਼ਰਮਾ, ਇੰਜਨੀਅਰ ਗੁਰਜੀਤ ਸਿੰਘ, ਪ੍ਰੋ: ਵਰਿੰਦਰ ਕੌਸ਼ਿਕ, ਅਸ਼ੋਕ ਜਿੰਦਲ ਤਹਿਸੀਲਦਾਰ ਆਦਿ ਨੇ ਸ਼ਮੂਲੀਅਤ ਕੀਤੀ।