ਸ਼੍ਰੀਮਦ ਭਾਗਵਤ ਕਥਾ ਦੀ ਹੋਈ ਸਮਾਪਤੀ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰਵਾਈ ਸ਼੍ਰੀਮਦ ਭਾਗਵਤ ਕਥਾ ਦੀ ਸਮਾਪਤੀ
Publish Date: Thu, 09 Apr 2026 05:47 PM (IST)
Updated Date: Fri, 10 Apr 2026 04:11 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ ਵੀਰ ਹਕੀਕਤ ਰਾਏ ਗਰਾਊਂਡ ਵਿਖੇ ਕਰਵਾਈ ਗਈ ਸੱਤ ਦਿਨਾਂ ਸ਼੍ਰੀਮਦ ਭਾਗਵਤ ਕਥਾ ਦੀ ਸਮਾਪਤੀ ਮੌਕੇ ਸੰਸਥਾਨ ਦੇ ਸੰਸਥਾਪਕ ਤੇ ਸੰਚਾਲਕ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਕਥਾ ਵਿਆਸ ਸਾਧਵੀ ਸੁਸ਼੍ਰੀ ਕਾਲਿੰਦੀ ਭਾਰਤੀ ਅਤੇ ਸਾਧੂ ਸਮਾਜ ਨੂੰ ਸ਼ਹਿਰ ਦੇ ਵੱਖ-ਵੱਖ ਪਤਵੰਤੇ ਸੱਜਣਾਂ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿਚ ਕਮਲ ਅਗਰਵਾਲ, ਸੌਰਭ ਜੈਨ, ਅਸ਼ਵਨੀ ਗੁਪਤਾ, ਰਾਜਨ ਦੀਪ, ਸੰਜੀਵ ਸ਼ਰਮਾ. ਤਪਿੰਦਰ ਸ਼ਰਮਾ, ਕਰਮਜੀਤ ਸ਼ਰਮਾ, ਡਾ: ਵਰਿੰਦਰ ਕੌਸ਼ਿਕ (ਸਾਬਕਾ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ) ਨੇ ਸਾਧਵੀ ਕਾਲਿੰਦੀ ਭਾਰਤੀ ਨੂੰ ਪ੍ਰਤੀਕ ਆਦਿ ਦੇ ਕੇ ਸਨਮਾਨਿਤ ਕੀਤਾ। ਕਥਾ ਦੀ ਸਮਾਪਤੀ ਤੇ ਹਵਨ ਯੱਗ ਕੀਤਾ ਗਿਆ। ਸਵਾਮੀ ਉਮੇਸ਼ਾਨੰਦ ਨੇ ਦੱਸਿਆ ਕਿ ਇਸ ਸੱਤ ਦਿਨਾ ਸ਼੍ਰੀਮਦ ਭਾਗਵਤ ਕਥਾ ਦੇ ਆਯੋਜਨ ਰਾਹੀਂ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਭੂ ਦੀ ਕਥਾ ਦੇ ਅੰਮ੍ਰਿਤ ਨਾਲ ਆਪਣੇ ਸੁੱਕੇ ਹਿਰਦਿਆਂ ਨੂੰ ਤ੍ਰਿਪਤ ਕੀਤਾ। ਹਰ ਕਿਸੇ ਨੇ ਇਹ ਕਥਾ ਵਿਚ ਸੁਣਿਆ ਕਿ ਅਸੀਂ ਆਪਣੇ ਹਿਰਦੇ ਵਿੱਚ ਸ਼੍ਰੀ ਕ੍ਰਿਸ਼ਨ ਦੇ ਤੱਤ ਰੂਪ ਨੂੰ ਕਿਵੇਂ ਦੇਖ ਸਕਦੇ ਹਾਂ। ਇਸ ਮੌਕੇ ਸਵਾਮੀ ਯਸ਼ਵੇਸ਼ਵਰ ਆਨੰਦ, ਸਵਾਮੀ ਕੁਲਵਿੰਦਰ ਆਨੰਦ, ਸਵਾਮੀ ਸਚਿਨ, ਸਵਾਮੀ ਅੰਮ੍ਰਿਤ, ਸਵਾਮੀ ਵਿਸ਼ਵ ਪ੍ਰਤਾਪ, ਸਵਾਮੀ ਤਰੁਣ, ਸਵਾਮੀ ਸੁਨੀਲ, ਪੰਡਿਤ ਸ਼੍ਰੀਰਾਮ ਤਿਵਾਰੀ, ਸਾਧਵੀ ਮਹਾ ਸ਼ਾਰਦਾ ਭਾਰਤੀ, ਸਾਧਵੀ ਪ੍ਰਵੀਨਾ ਭਾਰਤੀ ਸਾਧਵੀ ਪ੍ਰਿਅੰਕਾ ਭਾਰਤੀ, ਸਾਧਵੀ ਕਿਰਨ ਭਾਰਤੀ, ਸਾਧਵੀ ਸਮਿਧਾ ਭਾਰਤੀ, ਸਾਧਵੀ ਅੰਜਲੀ ਭਾਰਤੀ, ਸਾਧਵੀ ਦੀਪਾ ਭਾਰਤੀ ਸਾਧਵੀ ਬ੍ਰਹਮਾ ਪ੍ਰੀਤ ਭਾਰਤੀ, ਸਾਧਵੀ ਹਰਪ੍ਰੀਤ ਭਾਰਤੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |