ਦਿਸ਼ਾ ਸ਼ਰਮਾ ਨੇ 90.6 ਫੀਸਦੀ ਅੰਕਾਂ ਪ੍ਰਾਪਤ ਕੀਤੇ
ਦਿਸ਼ਾ ਸ਼ਰਮਾ ਨੇ 90.6 ਫੀਸਦੀ ਅੰਕਾਂ ਪ੍ਰਾਪਤ ਕੀਤੇ
Publish Date: Sat, 18 Apr 2026 05:57 PM (IST)
Updated Date: Sun, 19 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਰਾਜਪੁਰਾ: ਇੱਥੋਂ ਦੇ ਮੁਕਤ ਪਬਲਿਕ ਸਕੂਲ ਰਾਜਪੁਰਾ ਦੀ ਦਿਸ਼ਾ ਸ਼ਰਮਾ ਨੇ 10ਵੀਂ ਜਮਾਤ ਦੀ ਸੀਬੀਐੱਸਈ ਦੀ ਪ੍ਰੀਖਿਆ ’ਚ 90.6 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਦਿਸ਼ਾ ਸ਼ਰਮਾ ਦਾ ਉਸ ਦੇ ਪਿਤਾ ਵਿਜੇ ਕੁਮਾਰ ਸ਼ਰਮਾ ਅਤੇ ਮਾਤਾ ਨੀਰੂ ਦੇਵੀ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣ ਦਿਸ਼ਾ ਸ਼ਰਮਾ ਨੇ ਕਿਹਾ ਕਿ ਉਸ ਦਾ ਸੁਪਨਾ ਮੈਡੀਕਲ ਖੇਤਰ ਦੇ ਵਿੱਚ ਡਾਕਟਰ ਬਣ ਕਿ ਲੋਕਾਂ ਦੀ ਸੇਵਾ ਕਰਨਾ ਹੈ, ਜਿਸ ਦੇ ਲਈ ਉਸ ਵੱਲੋਂ ਆਪਣੀ 11ਵੀਂ ਦੀ ਮੈਡੀਕਲ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਅਤੇ ਨੀਟ ਦੀ ਪ੍ਰੀਖਿਆ ਦੀ ਤਿਆਰੀ ਵੀ ਨਾਲ ਦੀ ਨਾਲ ਕੀਤੀ ਜਾਵੇਗੀ। ਉਸ ਦੇ ਪਿਤਾ ਵਿਜੇ ਕੁਮਾਰ ਸ਼ਰਮਾ ਨੇ ਜਿੱਥੇ ਆਪਣੀ ਲੜਕੀ ਦਿਸ਼ਾ ਸ਼ਰਮਾ ਵੱਲੋਂ 10ਵੀਂ ਕਲਾਸ ’ਚ ਵਧੀਆ ਅੰਕ ਪ੍ਰਾਪਤ ਕਰਨ ’ਤੇ ਵਧਾਈਆਂ ਦਿੱਤੀਆਂ, ਉੱਥੇ ਮੁਕਤ ਪਬਲਿਕ ਸਕੂਲ ਰਾਜਪੁਰਾ ਸਟਾਫ ਵੱਲੋਂ ਕਾਰਵਾਈ ਗਈ ਮਿਹਨਤ ਬਦਲੇ ਧੰਨਵਾਦ ਕੀਤਾ।