ਦਿਵਿਆਂਗ ਔਰਤ ਨਾਲ ਬਲਾਤਕਾਰ, ਦੋਸ਼ੀ ਗ੍ਰਿਫ਼ਤਾਰ
ਦਿਵਿਆਂਗ ਔਰਤ ਨਾਲ ਬਲਾਤਕਾਰ, ਦੋਸ਼ੀ ਗ੍ਰਿਫਤਾਰ
Publish Date: Tue, 31 Mar 2026 06:32 PM (IST)
Updated Date: Wed, 01 Apr 2026 04:10 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਇਥੋਂ ਨੇੜਲੇ ਪਿੰਡ ਸੰਗਤਪੁਰਾ ਵਿਖੇ ਇਕ ਦਿਵਿਆਂਗ ਔਰਤ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ ਪੀੜਤ ਨੇ ਪੁਲਿਸ ਕੋਲ ਲਿਖਾਏ ਬਿਆਨਾਂ ਵਿੱਚ ਦੱਸਿਆ ਕਿ ਉਹ ਹਰਿਆਣਾ ਦੇ ਰਤੀਆ ਸ਼ਹਿਰ ਵਿਖੇ ਵਿਆਹੀ ਸੀ, ਪਰ ਉਸ ਕੋਲ ਔਲਾਦ ਨਾ ਹੋਣ ਕਾਰਨ ਉਹ ਪਿਛਲੇ ਸਾਲਾਂ ਤੋਂ ਆਪਣੇ ਪੇਕੇ ਪਿੰਡ ਸੰਗਤਪੁਰਾ ਰਹਿਣ ਲੱਗ ਪਈ ਸੀ। 28 ਮਾਰਚ ਨੂੰ ਉਹ ਪਸ਼ੂਆਂ ਵਾਸਤੇ ਹਰਾ ਚਾਰਾ ਲੈਣ ਖੇਤਾਂ ਵੱਲ ਗਈ ਤਾਂ ਉਸ ਸਮੇਂ ਅਚਾਨਕ ਇਕਦਮ ਇਕ ਲੜਕਾ ਜਿਸ ਨੂੰ ਮੈਂ ਜਾਣਦੀ ਨਹੀਂ, ਪਰ ਸਾਹਮਣੇ ਆਉਣ ਤੇ ਪਹਿਚਾਣ ਸਕਦੀ ਹਾਂ ਜੋ ਮੇਰੇ ਕੋਲ ਆਇਆ ਤੇ ਮੈਨੂੰ ਜ਼ਬਰਦਸਤੀ ਖੇਤਾਂ ਵਿਚ ਲਿਜਾ ਕੇ ਮੇਰੀ ਮਰਜ਼ੀ ਖ਼ਿਲਾਫ਼ ਮੇਰੇ ਨਾਲ ਸਰੀਰਕ ਸਬੰਧ ਬਣਾਏ। ਜਦੋਂ ਮੈਂ ਵਿਰੋਧ ਕੀਤਾ ਤਾਂ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮਾੜੇ ਨਤੀਜ਼ੇ ਭੁਗਤਨ ਦੇ ਡਰਾਵੇ ਦਿੱਤੇ। ਇਸ ਉਪਰੰਤ ਮੈਂ ਹਰਾ ਚਾਰਾ ਲਏ ਬਿਨਾਂ ਆਪਣੇ ਘਰ ਆ ਗਈ। ਮੇਰੀ ਸਿਹਤ ਵਿਗੜਨ ਤੇ ਜ਼ਿਆਦਾ ਬਲੀਡਿੰਗ ਹੋਣ ( ਖੂਨ ਪੈਣ ਲੱਗਿਆ) ਲੱਗੀ ਤਾਂ ਮੈਨੂੰ ਮੇਰੀ ਭਾਣਜ ਨੂੰਹ ਨੇ ਸਵਾਰੀ ਗੱਡੀ ਦਾ ਇੰਤਜ਼ਾਮ ਕਰ ਕੇ ਸਿਵਲ ਹਸਪਤਾਲ ਲਹਿਰਾ ਦਾਖਲ ਕਰਾਇਆ, ਜਿੱਥੇ ਮੇਰਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਵੱਲੋਂ ਇਸ ਅਪਾਹਜ ਔਰਤ ਨਾਲ ਜ਼ਬਰਦਸਤੀ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਔਰਤ ਦੇ ਇਨ੍ਹਾਂ ਬਿਆਨਾਂ ਮੁਤਾਬਕ ਨਾਮਾਲੂਮ ਦੋਸ਼ੀ ਜੋ ਹੁਣ ਤਫਤੀਸ਼ ਕਰਨ ਉਪਰੰਤ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀ ਗੁਰਲਾਲ ਸਿੰਘ ਵਾਸੀ ਸੰਗਤਪੁਰਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਪਰਚਾ ਦਰਜ਼ ਕਰਦਿਆਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਅਦਾਲਤ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।