ਦਿੜ੍ਹਬਾ ਪੁਲਿਸ ਵੱਲੋਂ 1 ਮੁਲਜ਼ਮ ਗ੍ਰਿਫ਼ਤਾਰ; 11 ਕਿੱਲੋ ਭੁੱਕੀ ਬਰਾਮਦ
ਦਿੜ੍ਹਬਾ ਪੁਲਿਸ ਵੱਲੋਂ 1 ਮੁਲਜ਼ਮ ਗ੍ਰਿਫਤਾਰ; 11 ਕਿੱਲੋ ਭੁੱਕੀ ਬਰਾਮਦ
Publish Date: Sat, 21 Feb 2026 04:56 PM (IST)
Updated Date: Sun, 22 Feb 2026 04:04 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ-ਡਿਵੀਜ਼ਨ ਦਿੜ੍ਹਬਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ” ਤੇ “ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਕਾਰਵਾਈ ਕਰਦਿਆਂ 13 ਫਰਵਰੀ ਤੋਂ 19 ਫਰਵਰੀ ਤਕ ਡਰੱਗ ਦਾ 1 ਮੁਕੱਦਮਾ ਦਰਜ ਕਰ ਕੇ 1 ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 11 ਕਿੱਲੋ ਭੁੱਕੀ ਬਰਾਮਦ ਕੀਤੀ ਗਈ ਅਤੇ ਨਸ਼ੇ ਦੀ ਦਲਦਲ ਵਿਚ ਫਸੇ 4 ਵਿਅਕਤੀਆਂ ਨੂੰ ਓਟ ਸੈਂਟਰ ਵਿਚੋਂ ਦਵਾਈ ਦਿਵਾਈ ਗਈ ਹੈ। ਇਸ ਅਰਸੇ ਦੌਰਾਨ ਪਬਲਿਕ ਦੇ ਗੁੰਮ ਜਾਂ ਚੋਰੀ ਹੋਏ 35 ਮੋਬਾਈਲ ਫੋਨ ਟਰੇਸ ਕਰ ਕੇ ਪਬਲਿਕ ਦੇ ਸਪੁਰਦ ਕੀਤੇ ਗਏ ਹਨ। ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਕਰੀਬ 107 ਚਲਾਣ ਕੀਤੇ ਗਏ ਅਤੇ ਇੱਕ ਵਾਹਨ ਨੂੰ 207 ਐੱਮ.ਵੀ. ਐਕਟ ਤਹਿਤ ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ ਅਮਨ ਕਾਨੂੰਨ ਵਿੱਚ ਖਲਲ ਪਾਉਣ ਵਾਲੇ 5 ਵਿਅਕਤੀਆਂ ਖਿਲਾਫ ਪ੍ਰੀਵੈਂਟਿਵ ਕਾਰਵਾਈ ਕੀਤੀ ਗਈ। ਇਲਾਕੇ ਵਿੱਚ ਆਮ ਪਬਲਿਕ ਦੀ ਸੁਰੱਖਿਆ ਦੇ ਮੱਦੇਨਜ਼ਰ ਦਿਨ ਰਾਤ ਨਾਕੇਬੰਦੀ ਅਤੇ ਪੈਟਰੋਲਿੰਗ ਦੌਰਾਨ 79 ਸ਼ੱਕੀ ਵਿਅਕਤੀਆਂ ਖਿਲਾਫ 172 ਬੀ.ਐਨ.ਐਸ.ਐਸ. ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ।