ਕਬੱਡੀ ਖਿਡਾਰੀ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ
ਕਬੱਡੀ ਖਿਡਾਰੀ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ
Publish Date: Sat, 14 Mar 2026 06:05 PM (IST)
Updated Date: Sun, 15 Mar 2026 04:10 AM (IST)

ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਪਿੰਡ ਬਲਬੇੜ੍ਹਾ ਦੇ ਯੂਥ ਸਪੋਰਟ ਕੱਲਬ ਪ੍ਰਧਾਨ ਤੇ ਕਬੱਡੀ ਖਿਡਾਰੀ ਗੁਰਜੰਟ ਸਿੰਘ ਖਿਲ਼ਾਫ ਕਿਸੇ ਸ਼ਰਾਰਤੀ ਅਨਸਰ ਦੁਆਰਾ ਪੁਲਸ ਨੂੰ ਨਸ਼ੇ ਕਰਨ ਦੀ ਕੀਤੀ ਗਈ ਝੂਠੀ ਸ਼ਿਕਾਇਤ ਦੇ ਮਾਮਲੇ ’ਚ ਕਬੱਡੀ ਖਿਡਾਰੀ ਨੂੰ ਇਨਸਾਫ ਦਿਵਾਊਯ ਲਈ ਪਿੰਡ ਵਾਸੀਆਂ ਵਲੋਂ ਕੀਤੇ ਗਏ ਇੱਕਠ ਤੋਂ ਬਾਅਦ ਮਤਾ ਪਾਸ ਕਰਦੇ ਹੋਏ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਪਟਿਆਲਾ-ਚੀਕਾ ਮੁੱਖ ਮਾਰਗ ’ਤੇ ਵਿਸ਼ਾਲ ਰੋਸ਼ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ।ਪਿੰਡ ਵਾਸੀਆਂ ਨੇ ਆਪਣੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ।ਇਸ ਦੌਰਾਨ ਪਿੰਡ ਦੇ ਆਗੂ ਪ੍ਰਧਾਨ ਸੁਖਬੀਰ ਸਿੰਘ,ਗੁਰਮੇਲ ਸਿੰਘ ਘੁੰਮਣ,ਕਿਸਾਨ ਆਗੂ ਜੋਰਾ ਸਿੰਘ ਨੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਪਿੰਡ ਦੇ ਕਬੱਡੀ ਖਿਡਾਰੀ ਗੁਰਜੰਟ ਸਿੰਘ ਖਿਲਾਫ ਝੂਠੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਨਾਮ ਜਨਤਕ ਕਰਕੇ, ਦੋਸ਼ੀ ਖਿਲਾਫ ਬਣਦੀ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਦੁਆਰਾ ਖਿਡਾਰੀ ਦਾ ਅਕਸ ਖਰਾਬ ਕਰਨ ਤੇ ਮਨੋਬਲ ਨੂੰ ਤੋੜਨ ਦੀ ਘਟਿਆ ਸ਼ਰਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਝੂਠੀ ਸ਼ਿਕਾਇਤ ਪਹਿਲਾਂ ਵੀ ਕਿਸੇ ਹੋਰ ਪਰਿਵਾਰ ਦੀ ਕੀਤੀ ਜਾਂ ਚੁੱਕੀ ਹੈ।ਪਿੰਡ ਵਾਸੀਆਂ ਨੂੰ ਖਦਸਾ ਹੈ ਕਿ ਜੇਕਰ ਸ਼ਰਾਰਤੀ ਅਨਸ਼ਰ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਪਿੰਡ ਦੇ ਹੋਰਨਾਂ ਸਹੀਂ ਨੌਜਵਾਨਾਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ। ਪਿੰਡ ਦੇ ਆਗੂਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਬੱਡੀ ਖਿਡਾਰੀ ਗੁਰਜੰਟ ਸਿੰੰਘ ਖਿਲਾਫ ਨਸ਼ੇ ਕਰਨ ਤੇ ਵੇੱਚਣ ਦੀ ਕੀਤੀ ਗਈ ਝੂਠੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਖਿਲਾਫ 17 ਮਾਰਚ ਤਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੋਸ਼ੀ ਵਿਅਕਤੀ ਦਾ ਨਾਮ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ 17 ਮਾਰਚ ਤਕ ਦੋਸ਼ੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਮੂਹ ਪਿੰਡ ਵਾਸੀ 18 ਮਾਰਚ ਨੂੰ ਸਵੇਰੇ 9 ਵਜੇ ਪਿੰਡ ਬਲਬੇੜ੍ਹਾ ਦੇ ਮੁੱਖ ਮਾਰਗ ਤੇ ਪੁਲਸ ਚੌਂਕੀ ਬਲਬੇੜ੍ਹਾ ਨੇੜੇ ਪੁੁਲਸ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਵਿਸ਼ਾਲ ਰੋਸ਼ ਧਰਨਾ ਲਗਾਉਣਗੇ। ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ,ਗੁਰਮੇਲ ਸਿੰਘ, ਪ੍ਰਧਾਨ ਜੋਰਾ ਸਿੰਘ,ਹਰਵਿੰਦਰ ਸਿੰਘ ਕੋਚ,ਕਸ਼ਮੀਰ ਸਿੰਘ,ਨਿੱਕਾ ਸਿੰਘ,ਚਰਨਜੀਤ ਚੰਨੀ,ਰਣਧੀਰ ਭੋਲਾ, ,ਅਮਰਿੰਦਰ ਸਿੰਘ, ਮਨਜੀਤ ਨੰਬਰਦਾਰ, ਗੁਰਬਖਸ਼ ਸਿੰਘ, ਭਾਗ ਸਿੰਘ, ਜਸਵੰਤ ਵਰਮਾ, ਸ਼ਿਵ ਵਰਮਾ, ਅਵਤਾਰ ਤਾਰੀ,ਬਲਕਾਰ ਸਿੰਘ,ਦਾਰਾ ਸਿੰਘ, ਰਣਜੀਤ ਸਿੰਘ ਨੰਬਰਦਾਰ, ਜਗਰੂਪ ਸਿੰਘ, ਅਮਰੀਕ ਸਿੰਘ, ਸੇਵਾ ਸਿੰਘ, ਦੀਪਾ ਸਿੰਘ, ਹਰਜੀਤ ਸਿੰਘ, ਨਾਹਰ ਸਿੰਘ ਆਦਿ ਹੋਰ ਵੀ ਪਿੰਡ ਵਾਸੀ ਮੌਜੂਦ ਸਨ।