480ਵੇਂ ਦਿਨ ਟਾਵਰ ਮੋਰਚੇ ਵੱਲੋਂ ਬੱਸ ਸਟੈਂਡ ਟੀ-ਪੁਆਇੰਟ ਤੇ ਲਗਾਇਆ ਧਰਨਾ
480ਵੇਂ ਦਿਨ ਟਾਵਰ ਮੋਰਚੇ ਵੱਲੋਂ ਬੱਸ ਸਟੈਂਡ ਟੀ-ਪੁਆਇੰਟ ਤੇ ਲਗਾਇਆ ਧਰਨਾ
Publish Date: Sun, 01 Feb 2026 04:34 PM (IST)
Updated Date: Sun, 01 Feb 2026 04:37 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਰਕਾਰਾਂ ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਆਗੂਆਂ ਦੀ ਅਗਵਾਈ ਹੇਠ ਚੱਲ ਰਹੇ ਟਾਵਰ ਮੋਰਚੇ ਦੇ 480ਵੇਂ ਦਿਨ ਰੱਖੀ ਮਹਾਂਰੈਲੀ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਆਗੂਆਂ ਤੇ ਹੋਰਨਾਂ ਨੇ ਸ਼ਾਮਲ ਹੋ ਕੇ ਬੱਸ ਸਟੈਂਡ ਟੀ-ਪੁਆਇੰਟ ਤੇ ਧਰਨਾ ਲਗਾ ਕੇ ਟ੍ਰੈਫਿਕ ਜਾਮ ਕਰਕੇ ਸਰਕਾਰਾਂ ਤੋਂ ਕਾਨੂੰਨ ਜਲਦੀ ਬਨਾਉਣ ਦੀ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਕਾਕਾ ਸਿੰਘ ਕੌਟੜਾ, ਮਨਜੀਤ ਸਿੰਘ ਨਿਆਲ, ਅਮਿਤੋਜ ਸਿੰਘ ਮਾਨ, ਬਲਜਿੰਦਰ ਸਿੰਘ, ਹਰਜੀਤ ਸਿੰਘ ਤੇਈਪੁਰ, ਭਾਈ ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਔਲਖ ਆਦਿ ਨੇ ਸਰਕਾਰਾਂ ਵੱਲੋਂ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਨਾਉਣ ’ਚ ਕੀਤੀ ਜਾ ਰਹੀ ਦੇਰੀ ਦੀ ਕਰੜੇ ਸ਼ਬਦਾਂ ’ਚ ਅਲੋਚਨਾ ਕਰਦਿਆਂ ਕਿਹਾ ਕਿ 480 ਦਿਨਾਂ ਤੋਂ ਟਾਵਰ ਤੇ ਮੋਰਚਾ ਲਗਾਈ ਬੈਠੇ ਭਾਈ ਗੁਰਜੀਤ ਸਿੰਘ ਖੇੜੀ ਨਗਾਈਆ, ਜੋ ਉਕਤ ਕਾਨੂੰਨ ਬਨਾਉਣ ਦੀ ਮੰਗ ਨੂੰ ਲੈ ਕੇ ਬਜਿੱਦ ਹਨ, ਤਾਂ ਕਿ ਧਾਰਮਿਕ ਗ੍ਰੰਥਾਂ ਦਾ ਮਾਣ ਸਤਿਕਾਰ ਬਹਾਲ ਰਹਿ ਸਕੇ ਪਰ ਸਰਕਾਰਾਂ ਉਕੱਤ ਕਾਨੂੰਨ ਨੂੰ ਬਨਾਉਣ ਲਈ ਲੰਮਾ ਸਮਾਂ ਗੱਲਾਬਾਤਾਂ ’ਚ ਹੀ ਲੰਘਾ ਰਹੀਆਂ ਹਨ। ਬੁਲਾਰਿਆਂ ਨੇ ਸਰਕਾਰਾਂ ਦੀ ਇਸ ਲਾਰੇਬਾਜੀ ਨੂੰ ਵੇਖਦਿਆਂ 7 ਫਰਵਰੀ ਨੂੰ ਸਾਰੀਆਂ ਪੰਜਾਬ ਪ੍ਰਸ਼ਤ ਜਥੇਬੰਦੀਆਂ ਦੇ ਆਗੂਆਂ ਨਾਲ ਅਗਲੇ ਸੰਘਰਸ ਦੀ ਰੂਪ ਰੇਖਾ ਉਲੀਕਨ ਲਈ ਤਹਿਸੀਲ ਪਾਰਕ (ਯੂਨੀਕ ਪਾਰਕ) ’ਚ ਮੀਟਿੰਗ ਰੱਖੀ ਹੈ। ਭਗਤ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ ਟੀ-ਪੁਆਇੰਟ ਤੋਂ ਲੰਘਿਆ ਤਾਂ ਧਰਨਾ ਦੇ ਰਹੀਆਂ ਸਾਰੀਆਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਅਮਰਜੀਤ ਸਿੰਘ ਮਰਿਆਦਾ,ਲਖਵੀਰ ਸਿੰਘ ਮਲਕੀਤ ਸਿੰਘ, ਭਾਈ ਜਸਵਿੰਦਰ ਸਿੰਘ, ਮਨਦੀਪ ਸਿੰਘ ਸਿੱਧੂ, ਭਾਨਾ ਸਿੱਧੂ, ਬੀਬੀ ਸਤਵੰਤ ਕੌਰ, ਜੈ ਸਿੰਘ, ਜਗਮੀਤ ਸਿੰਘ ਹਰਿਆਉ, ਰਾਮ ਸਿੰਘ ਰਾਣਾ, ਰਮੀ ਸਹਿਗਲ, ਭਾਈ ਹਰਿੰਦਰ ਸਿੰਘ ਚੇਅਰਮੈਨ, ਭਾਈ ਸੁਖਜਿੰਦਰ ਸਿੰਘ, ਭਾਈ ਬਲਕਾਰ ਸਿੰਘ, ਜਗਦੀਪ ਸਿੰਘ ਥਲੀ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਸ਼ਾਮਲ ਸਨ।