ਜੰਮੂ ਕੱਟੜਾ ਐਕਸਪ੍ਰੈਸ ਵੇਅ ’ਤੇ ਧਰਨਾ ਜਾਰੀ
ਜੰਮੂ ਕਟੜਾ ਐਕਸਪ੍ਰੈਸ ਵੇਅ ਤੇ ਧਰਨਾ ਜਾਰੀ
Publish Date: Sun, 11 Jan 2026 04:20 PM (IST)
Updated Date: Sun, 11 Jan 2026 04:21 PM (IST)

ਫੋਟੋ 11ਪੀਟੀਐਲ: 3 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਭਾਰਤੀ ਕਿਸਾਨ ਏਕਤਾ ਆਜ਼ਾਦ ਤੇ ਰੋਡ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੰਮੂ ਕੱਟੜਾ ਐਕਸਪ੍ਰੈਸ ਵੇਅ ਤੇ ਤੇਈਪੁਰ ਕੜਕੇ ਦੀ ਠੰਢ ਵਿਚ 7ਵੇਂ ਦਿਨ ਧਰਨਾ ਜਾਰੀ ਰਿਹਾ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ, ਐੱਨਐੱਚਏ ਆਈ ਦੇ ਐੱਸਡੀਓ ਚੰਦਨ ਕੁਮਾਰ ਤੇ ਸੀਡੀਐਸ ਕੰਪਨੀ ਦੇ ਅਧਿਕਾਰੀਆਂ ਕਿਸਾਨ ਆਗੂ ਨਾਲ ਮੀਟਿੰਗ ਕੀਤੀ। ਐੱਸਡੀਐੱਮ ਪਾਤੜਾਂ ਵੱਲੋਂ ਜਥੇਬੰਦੀ ਦੀਆਂ ਉੱਚ ਅਧਿਕਾਰੀਆਂ ਤੋਂ ਲਿਖ ਕੇ ਭੇਜਣ ਦੇ ਭਰੋਸੇ ਮਗਰੋਂ ਵੀ ਕਿਸਾਨ ਯੂਨੀਅਨ ਨੇ ਧਰਨਾ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਕਿਸਾਨਾਂ ਦੀ ਵੱਡੇ ਪੱਧਰ ’ਤੇ ਲੁੱਟ ਕੀਤੀ ਗਈ ਹੈ। ਮੋਰਚੇ ਦੀ ਮੰਗ ਹੈ ਕਿ ਜ਼ਮੀਨ ਦਾ ਰੇਟ ਨਿਰਧਾਰਤ ਕਰਨ ਲਈ ਕਮੇਟੀ ਬਣਾਈ ਜਾਵੇ। ਰਹਿੰਦੇ ਅਵਾਰਡ ਕਮੇਟੀ ਦੀ ਸਿਫਾਰਸ਼ ਮੁਤਾਬਕ ਕੀਤੇ ਜਾਣ। ਸਟੇਟ ਹਾਈਵੇਅ 10 ਨਾਲ ਲੱਗਦੀ ਐਕਵਾਇਰ ਕੀਤੀ ਜ਼ਮੀਨ ਦਾ ਰੇਟ ਨਹੀਂ ਵਧਾਇਆ ਗਿਆ। ਘੱਗੇ ਦੀ ਜ਼ਮੀਨ ਦੇ ਫ਼ੈਸਲੇ ਬਿਲਕੁਲ ਗਲਤ ਹਨ। ਉਨ੍ਹਾਂ ਦੀ ਜ਼ਮੀਨ ਦੀ ਕੀਮਤ ਮੁੜ ਤੋਂ ਤੈਅ ਕੀਤਾ ਜਾਵੇ। ਰੈਵੀਨਿਊ ਵਿਭਾਗ ਦੇ ਲੱਠੇ ਵਿਚ ਲੱਗੀਆਂ ਪਹੀਆਂ ਜੋ ਜੰਮੂ ਕੱਟੜਾ ਐਕਸਪ੍ਰੈਸ ਵੇਅ ਨਿਕਲਣ ਕਾਰਨ ਖਤਮ ਹੋਈਆਂ ਹਨ, ਉਨ੍ਹਾਂ ਕਿਸਾਨਾਂ ਨੂੰ 6 ਕਰਮ ਦੇ ਰਸਤੇ ਹੋਰ ਜ਼ਮੀਨ ਅਕਵਾਇਰ ਕਰਕੇ ਪੱਕੇ ਤੌਰ ਤੇ ਦਿੱਤੇ ਜਾਣ। ਸੀ ਡੀ ਐਸ ਕੰਪਨੀ ਨੇ ਜਿਥੋਂ ਜੋ ਨਜਾਇਜ਼ ਮਾਈਨਿੰਗ ਕੀਤੀ ਹੈ। ਉੱਥੇ ਮਿੱਟੀ ਪਾਈ ਜਾਵੇ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਨੇ ਕਿਹਾ ਹੈ ਕਿ ਜਥੇਬੰਦੀ ਦੀਆਂ ਮੰਗਾਂ ਉਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਤੇਈਪੁਰ ਪਿੰਡ ’ਚ ਸੂਆ ਬਣਾਉਣ, ਪੂਲਾ ਥੱਲੇ ਲੁੱਕ ਪਾਉਣ ਅਤੇ ਘੱਗਰ ਦੇ ਬੰਨ ਮਜ਼ਬੂਤ ਕਰਨ ਦਾ ਕੰਮ ਕੰਪਨੀ ਨੇ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਐਨ ਐਚ ਏ ਆਈ ਨਾਲ ਸੰਬੰਧਿਤ ਮੰਗਾਂ ਐਸ ਡੀ ਓ ਸਲਮਾਨ ਅਤੇ ਚੰਦਨ ਕੁਮਾਰ ਨੂੰ ਨੋਟ ਕਰਾਵਾ ਦਿੱਤੀਆਂ ਹਨ। ਅਮਰਿੰਦਰ ਸਿੰਘ ਘੱਗਾ ਨੇ ਦੱਸਿਆ ਮੁੱਖ ਮੰਗਾਂ ਵਿਚ ਤਾਰਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਅਤਾਲਾ ਦੀ ਪੇਮੈਂਟ ਪਿਛਲੇ ਢਾਈ ਸਾਲ ਤੋਂ ਬੇਵਜ੍ਹਾ ਐਡੀਸ਼ਨਲ ਸੈਸ਼ਨ ਜੱਜ ਹਰਜੀਤ ਸਿੰਘ ਪਟਿਆਲਾ ਨੇ ਰੋਕੀ ਹੋਈ ਹੈ। ਉਹ ਤੁਰੰਤ ਜਾਰੀ ਕੀਤੀ ਜਾਵੇ। ਕਮਿਸ਼ਨਰ ਪਟਿਆਲਾ ਵੱਲੋ ਕੁਝ ਕੇਸਾਂ ਦੇ ਫੈਸਲੇ ਦਿੱਤੇ ਹਨ। ਜਿਨਾਂ ਦਾ ਮੁਆਵਜਾ ਦੋ ਲੱਖ ਰੁਪਏ ਪਰ ਏਕੜ ਵਧਾਇਆ ਹੈ। ਇਨ੍ਹਾਂ ਕੇਸਾਂ ਦੀ ਵਧਾਈ ਗਈ ਰਕਮ ਕਿਸਾਨਾਂ ਨੂੰ ਤੁਰੰਤ ਰਿਲੀਜ਼ ਕੀਤੀ ਜਾਵੇ। ਜੋ ਕੇਸ ਫੈਸਲੇ ਅਧੀਨ ਹਨ ਉਨ੍ਹਾਂ ਦਾ ਅਵਾਰਡ ਪਿੰਡ ਦੀ ਜ਼ਮੀਨ ਅਤੇ ਮਾਰਕੀਟ ਰੇਟ ਮੁਤਾਬਿਕ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੁਰੜ, ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ੍ਹ, ਸੁਰਜੀਤ ਸਿੰਘ ਤੰਬੂਵਾਲਾ, ਜਗਜੀਤ ਸਿੰਘ ਗਲੋਲੀ, ਜ਼ੋਰਾਵਰ ਸਿੰਘ ਠਰੂਆ, ਪ੍ਰਿਤਪਾਲ ਸਿੰਘ ਤੰਬੂਵਾਲਾ, ਸੁਰਜੀਤ ਸਿੰਘ ਤੇਈਪੁਰ, ਅਜੈਬ ਸਿੰਘ ਬੰਣਵਾਲਾ, ਸਤਨਾਮ ਸਿੰਘ ਦਤਾਲ, ਗੁਰਮੇਲ ਸਿੰਘ ਸ਼ੁਤਰਾਣਾ, ਕੁਲਦੀਪ ਸਿੰਘ ਅਤਲਾ, ਅਮਨਦੀਪ ਸਿੰਘ ਘੱਗਾ ਆਗੂ ਹਾਜ਼ਰ ਸਨ।