ਓਵਰਲੋਡ ਟਿੱਪਰਾਂ ਨੂੰ ਪੇਂਡੂ ਸੜਕਾਂ ’ਤੇ ਰੋਕਣ ਲਈ ਲਾਇਆ ਧਰਨਾ ਜਾਰੀ
ਓਵਰਲੋਡ ਟਿੱਪਰਾ ਨੂੰ ਪੇਂਡੂ ਸੜਕਾਂ ਤੇ ਰੋਕਣ ਲਈ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ
Publish Date: Sat, 07 Mar 2026 07:15 PM (IST)
Updated Date: Sat, 07 Mar 2026 07:18 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : ਇਸ ਖੇਤਰ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਵਸਨੀਕਾਂ ਵੱਲੋਂ ਪੇਂਡੂ ਸੜਕਾਂ ਤੇ ਚੱਲ ਰਹੇ ਓਵਰਲੋਡ ਟਿੱਪਰਾ ਨੂੰ ਰੋਕਣ ਲਈ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਜਿਸ ਕਾਰਨ ਪਿੰਡ ਅਮਲਾਲਾ ਦੀ ਘੱਗਰ ਨਦੀ ਵਿੱਚ ਡੀਸਿਲਟਿੰਗ ਦੇ ਨਾਂ ’ਤੇ ਹੋ ਰਹੀ ਨਾਜਾਇਜ਼ ਮਾਇਨਿੰਗ ਵੀ ਬੰਦ ਰਹੀ। ਦੱਸਣਯੋਗ ਹੈ ਕਿ ਰਾਮਪੁਰ ਕਲਾਂ, ਅਮਲਾਲਾ, ਹੰਸ਼ਾਲਾ, ਮਨੌਲੀ ਸੂਰਤ ਵਿਖੇ ਲੰਘਦੇ ਘੱਗਰ ਨਦੀ ਵਿੱਚ ਵੱਡੇ ਪੱਧਰ ’ਤੇ ਡੀਸਿਲਟਿੰਗ ਦੇ ਨਾਂ ਨਾਜਾਇਜ਼ ਮਾਇਨਿੰਗ ਹੋ ਰਹੀ ਹੈ ਅਤੇ ਰੋਜ਼ਾਨਾ ਵੱਡੀ ਪੱਧਰ ’ਤੇ ਓਵਰਲੋਡ ਟਿੱਪਰ ਦੀ ਪੇਂਡੂ ਸੜਕਾਂ ਤੇ ਲਾਈਨਾਂ ਨਹੀਂ ਟੁੱਟਦੀਆਂ। ਮਿੱਟੀ ਘੱਟਾ ਤੇ ਸ਼ੋਰ ਸ਼ਰਾਬੇ ਨੇ ਲੋਕਾਂ ਦੀ ਰਾਤ ਦੀ ਨੀਂਦ ਤੇ ਦਿਨ ਦਾ ਚੈਨ ਖੋਹ ਲਿਆ ਹੈ। ਉਕਤ ਪਿੰਡਾਂ ਸਮੇਤ ਕਰਾਲਾ, ਕਰਾਲੀ, ਕਨੌੜ, ਰਾਜੋਮਾਜਰਾ, ਖਾਨਪੁਰ ਖੱਦਰ, ਕਨੌੜ ਪਿੰਡਾਂ ਦੀ ਪੰਚਾਇਤਾਂ ਤੇ ਸਰਪੰਚ ਲਖਵਿੰਦਰ ਸਿੰਘ ਲੱਖੀ, ਪੱਪੀ ਕਰਾਲੀ, ਸਰਪੰਚ ਬਲਜੀਤ ਸਿੰਘ ਰਾਜੋਮਾਜਰਾ, ਧਰਮਵੀਰ ਸ਼ੈਲੀ ਖਾਨਪੁਰ, ਗੁਰਦੀਪ ਸਿੰਘ ਕਨੌੜ, ਰਤਨ ਸਿੰਘ ਫੌਜੀ ਅਮਲਾਲਾ, ਜਸਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਕਰਾਲੀ ਆਦਿ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਡੀਸਿਲਟਿੰਗ ਦੇ ਨਾਂ ਤੇ ਹੋ ਰਹੀ ਨਾਜਾਇਜ਼ ਮਾਇਨਿੰਗ ਬੰਦ ਕਰਵਾਉਣ ਲਈ ਰਾਜਪੁਰਾ ਅਤੇ ਡੇਰਾਬਸੀ ਦੇ ਵਿਧਾਇਕਾ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ, ਪਰ ਕੋਈ ਕਾਰਵਾਈ ਨਹੀਂ ਹੋਈ। ਪਿੰਡ ਮਨੌਲੀ ਸੂਰਤ ਦੇ ਸਾਬਕਾ ਸਰਪੰਚ ਨੈਬ ਸਿੰਘ ਨੇ ਕਿਹਾ ਕਿ ਮਾਇਨਿੰਗ ਵਿਭਾਗ ਦੇ ਅਧਿਕਾਰੀ ਪਿੰਡ ਵਾਸੀਆਂ ਨੂੰ ਡੀਸਿਲਟਿੰਗ ਬਾਰੇ ਕੋਈ ਐਗਰੀਮੈਂਟ ਜਾਂ ਕੋਈ ਪ੍ਰਵਾਨਗੀ ਪੱਤਰ ਵੀ ਨਹੀਂ ਵਿਖਾ ਸਕੇ। ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਐੱਨਜੀਟੀ ਦੇ ਰੋਕਾਂ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਾਬਕਾ ਮੰਤਰੀ ਐੱਨਕੇ ਸ਼ਰਮਾ, ਅਕਾਲੀ ਦਲ ਦੇ ਰਾਜਪੁਰਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਸੁਰਜੀਤ ਸਿੰਘ ਗੜੀ, ਸੀਪੀਐੱਮ ਦੇ ਸੂਬਾ ਸਕੱਤਰੇਤ ਮੈਂਬਰ ਗੁਰਦਰਸਨ ਸਿੰਘ ਖਾਸਪੁਰ ਤੇ ਸਤਪਾਲ ਸਿੰਘ ਰਾਜੋਮਾਜਰਾ ਨੇ ਧਰਨੇ ਵਿੱਚ ਪੁੱਜ ਕੇ ਧਰਨਾਕਾਰੀਆਂ ਨੂੰ ਹਮਾਇਤ ਦੇਣ ਦਾ ਐਲਾਣ ਕੀਤਾ। ਧਰਨਾਕਾਰੀਆਂ ਨੇ ਕਿਹਾ ਕਿ ਘੱਗਰ ਨਦੀ ਵਿੱਚ ਹੋ ਰਹੀ ਮਾਈਨਿੰਗ ਦੀ ਜਾਂਚ ਕਰਵਾਈ ਜਾਵੇ ਅਤੇ ਐੱਨਜੀਟੀ ਦੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਸਾਬਕਾ ਸਰਪੰਚ ਗੁਰਦੀਪ ਸਿੰਘ ਕਰਾਲਾ, ਸਫੀ ਮਹੁੰਮਦ, ਲਾਡੀ ਕਰਾਲੀ, ਜਗੀਰ ਸਿੰਘ ਹੰਸ਼ਾਲਾਂ, ਬਲਜਿੰਦਰ ਸਿੰਘ ਰਾਮਪੁਰ, ਹੈਪੀ ਬਨੂੜ, ਪਰਮਜੀਤ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।