ਡਾ. ਧਰਮਵੀਰ ਗਾਂਧੀ ਵੱਲੋਂ ਆਈਆਰਐਸ ਅਮਰਜੀਤ ਘੱਗਾ ਦਾ ਸਨਮਾਨ
ਡਾ. ਧਰਮਵੀਰ ਗਾਂਧੀ ਵੱਲੋਂ ਆਈਆਰਐਸ ਅਮਰਜੀਤ ਸਿੰਘ ਘੱਗਾ ਦਾ ਸਨਮਾਨ
Publish Date: Tue, 14 Apr 2026 04:59 PM (IST)
Updated Date: Tue, 14 Apr 2026 05:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਸਾਬਕਾ ਕਮਿਸ਼ਨਰ ਆਈਆਰਐਸ ਅਮਰਜੀਤ ਸਿੰਘ ਘੱਗਾ ਨੂੰ ਕਾਂਗਰਸ ਪਾਰਟੀ ਵੱਲੋਂ ਵਾਈਸ ਪ੍ਰਧਾਨ ਦੀ ਜਿੰਮੇਵਾਰੀ ਮਿਲਣ ਦੀ ਖੁਸ਼ੀ ਵਿਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਮੂੰਹ ਮਿੱਠਾ ਕਰਵਾ ਕੇ ਤੇ ਸਿਰੋਪਾ ਪਾ ਕੇ ਸਨਮਾਨ ਦਿੱਤਾ ਗਿਆ। ਇਸ ਦੌਰਾਨ ਡਾ. ਗਾਂਧੀ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਹਮੇਸ਼ਾ ਮਿਹਨਤੀ, ਇਮਾਨਦਾਰ ਅਤੇ ਦੂਰਦਰਸ਼ੀ ਸੋਚ ਵਾਲੇ ਵਰਕਰਾਂ ਨੂੰ ਅੱਗੇ ਲਿਆਉਂਦੀ ਹੈ, ਤਾਂ ਜੋ ਸਮਾਜ ਨੂੰ ਕਾਬਲ ਅਤੇ ਇਮਾਨਦਾਰ ਆਗੂ ਮਿਲ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਲਈ ਨਿਸ਼ਠਾ ਨਾਲ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਹਮੇਸ਼ਾ ਮਾਣ-ਸਨਮਾਨ ਮਿਲਣਾ ਚਾਹੀਦਾ ਹੈ। ਇਸ ਮੌਕੇ ਅਮਰਜੀਤ ਸਿੰਘ ਘੱਗਾ ਨੇ ਪਾਰਟੀ ਹਾਈਕਮਾਂਡ ਅਤੇ ਡਾ. ਧਰਮਵੀਰ ਗਾਂਧੀ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਸਹਿਯੋਗੀ ਸਾਥੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਵਿਸੇਸ਼ ਤੌਰ ਤੇ ਕਾਂਗਰਸ ਦੇ ਸੀਨੀ. ਆਗੂ ਡਾ. ਨਰਿੰਦਰ ਸੰਧੂ, ਸੀਨੀ.ਆਗੂ ਕੁਲਵੰਤ ਸਿੰਘ ਨਾਰੀਕੇ, ਡਾ ਜੀਵਨ, ਗੁਰਸੇਵਕ ਸਿੰਘ ਭੰਗੂ, ਅਮਰੀਕ ਘੱਗਾ, ਸਵਰਨ ਦਾਤਾ ਬਾਦਸਾਹਪੁਰ, ਪ੍ਰੇਮ ਗੁਰਦਿਆਲਪੁਰਾ ਆਦਿ ਆਗੂ ਹਾਜ਼ਰ ਸਨ।