ਕਸਬੇ ਦੀ ਧਰਮਸ਼ਾਲਾ ’ਚ ਸਬਮਰਸੀਬਲ ਮੋਟਰ ਲਾਉਣ ਦਾ ਕੰਮ ਸ਼ੁਰੂ
ਕਸਬੇ ਦੀ ਧਰਮਸ਼ਾਲਾ ’ਚ ਸਬਮਰਸੀਬਲ ਮੋਟਰ ਲਾਉਣ ਦਾ ਕੰਮ ਸ਼ੁਰੂ
Publish Date: Wed, 08 Apr 2026 05:01 PM (IST)
Updated Date: Wed, 08 Apr 2026 05:05 PM (IST)
ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਕਸਬਾ ਬਹਾਦਰਗੜ੍ਹ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਹਰਜਿੰਦਰ ਕੌਰ ਅਤੇ ਉਨਾਂ ਦੇ ਪਤੀ ਮਲਕ ਸਿੰਘ ਦੀ ਅਗਵਾਈ ਹੇਠ ਪਿੰਡ ’ਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਬੁੱਧਵਾਰ ਨੂੰ ਕਸਬੇ ਦੀ ਧਰਮਸ਼ਾਲਾ ’ਚ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਸਬਮਰਸੀਬਲ ਮੋਟਰ ਦਾ ਬੋਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਮਲਕ ਸਿੰਘ ਨੇ ਕਿਹਾ ਕਿ ਸੀਲ ਰੋਡ ’ਤੇ ਸਥਿਤ ਧਰਮਸ਼ਾਲਾ ’ਚ ਪੂਰੀਆਂ ਸਹੂਲਤਾਂ ਨਾ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਭ ਤੋਂ ਵੱਡੀ ਪਾਣੀ ਦੀ ਸਮੱਸਿਆ ਸੀ ਜਿਸ ਦੇ ਮੱਦੇਨਜ਼ਰ ਸਬਮਰਸੀਬਲ ਮੋਟਰ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਧਰਮਸ਼ਾਲਾ ਦਾ ਫਰਸ਼ ਕੱਚਾ ਹੋਣ ਕਾਰਨ ਬਹੁਤ ਮੁਸ਼ਕਲ ਪੇਸ਼ ਆਉਂਦੀ ਸੀ ਜੋ ਕਿ ਹੁਣ ਫਰਸ਼ ’ਤੇ ਲੋਕ ਟਾਈਲ ਲਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਨ ਲਈ ਵੱਡੀ ਸਹੂਲਤ ਹੋ ਜਾਵੇਗੀ। ਇਸ ਮੌਕੇ ਪੰਚ ਅਕਾਸ਼ ਰਾਣਾ, ਪੰਚ ਸੁਰੇਸ਼ ਕੁਮਾਰ ਸੇਠੀ, ਸੁੱਚਾ ਸਿੰਘ, ਨਸੀਬ ਸਿੰਘ, ਰਾਮ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।