ਧਨੋਰੀ ਇਕਾਈ ਦੀ ਸਰਬਸੰਮਤੀ ਨਾਲ ਹੋਈ ਚੋਣ
ਧਨੋਰੀ ਇਕਾਈ ਦੀ ਸਰਵ ਸੰਮਤੀ ਨਾਲ ਹੋਈ ਚੋਣ
Publish Date: Sat, 25 Apr 2026 06:13 PM (IST)
Updated Date: Sat, 25 Apr 2026 06:16 PM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਦੀ ਅਗਵਾਈ ਵਿਚ ਪਿੰਡ ਧਨੋਰੀ ਵਿਖੇ ਪਿੰਡ ਇਕਾਈ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ, ਜਿਸ ’ਚ ਜ਼ਿਲ੍ਹਾ ਜਰਨਲ ਸਕੱਤਰ ਅਵਤਾਰ ਸਿੰਘ ਕੋਰਜੀਵਾਲਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ ਧਰਮੇੜੀ, ਬਲਾਕ ਪਾਤੜਾਂ ਦੇ ਜਰਨਲ ਸਕੱਤਰ ਜਾਨਪਾਲ ਸਿੰਘ ਕਾਂਗਥਲਾ, ਬਲਾਕ ਸਮਾਣਾ ਦੇ ਪ੍ਰਧਾਨ ਬਹਾਦਰ ਸਿੰਘ, ਬਲਾਕ ਨਾਭਾ ਦੇ ਕਰਮ ਸਿੰਘ ਬਲਾਕ ਸਨੌਰ ਦੇ ਪ੍ਰਧਾਨ ਭੁਪਿੰਦਰ ਸਿੰਘ ਘਿਓਰਾ, ਅਜਮੇਰ ਸਿੰਘ ਚਿੱਚੜਵਾਲ ਆਦਿ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੋਕੇ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਸੁਖਦੇਵ ਸਿੰਘ, ਰੇਸ਼ਮ ਸਿੰਘ, ਦਲਜੀਤ ਸਿੰਘ, ਜਸਕਰਨ ਸਿੰਘ ਧਨੋਰੀ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।