ਧਮੋਲੀ ਵੱਲੋਂ ਸਿਹਤ ਬੀਮਾ ਯੋਜਨਾ ਕਾਰਡ ਤਿਆਰ ਕਰ ਰਹੇ ਸੈਂਟਰਾਂ ਦਾ ਕੀਤਾ ਦੌਰਾ
ਧਮੋਲੀ ਵੱਲੋਂ ਸਿਹਤ ਬੀਮਾ ਯੋਜਨਾ ਕਾਰਡ ਤਿਆਰ ਕਰ ਰਹੇ ਸੈਂਟਰਾਂ ਦਾ ਕੀਤਾ ਦੋਰਾ
Publish Date: Fri, 30 Jan 2026 05:52 PM (IST)
Updated Date: Fri, 30 Jan 2026 05:55 PM (IST)
ਐਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਆਮ ਆਦਮੀ ਪਾਰਟੀ ਵਪਾਰ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਤਿਆਰ ਕਰ ਰਹੇ ਸੀਐੱਸਸੀ ਸੈਂਟਰ ਉਕਸੀ ਸੈਣੀਆਂ, ਵਿਕਾਸ ਨਗਰ, ਭੱਪਲ ਦਾ ਦੌਰਾ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਸੀਐੱਸਸੀ ਸੈਂਟਰਾਂ ’ਤੇ ਬਣਾਏ ਜਾ ਰਹੇ ਹਨ। ਅੱਜ ਪਾਰਟੀ ਵੱਲੋਂ ਲਗਾਈ ਡਿਊਟੀ ਤਹਿਤ ਵੱਖ-ਵੱਖ ਸੀਐੱਸਸੀ ਸੈਂਟਰਾਂ ਦਾ ਦੌਰਾ ਕੀਤਾ ਗਿਆ ਕਿ ਕਾਰਡ ਬਣਾਉਣ ਵਿਚ ਕੋਈ ਪ੍ਰੇਸ਼ਾਨੀ ਤਾਂ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਸਾਰੇ ਸੈਂਟਰ ਵਧੀਆ ਕੰਮ ਕਰ ਰਹੇ ਹਨ ਅਤੇ ਆਮ ਲੋਕ ਵੱਡੀ ਗਿਣਤੀ ’ਚ ਕਾਰਡ ਬਣਵਾ ਰਹੇ ਹਨ। ਕਾਰਡ ਬਿਨਾਂ ਕਿਸੇ ਭੇਦਭਾਵ ਤੋਂ ਬਣ ਰਹੇ ਹਨ। ਇਸ ਮੌਕੇ ਟ੍ਰੇਡ ਕਮਿਸ਼ਨ ਦੇ ਮੈਂਬਰ ਕੀਰਤ ਸਿੰਘ ਸੇਹਰਾ ਅਤੇ ਹਰਦੀਪ ਸਿੰਘ ਟਿੰਕੂ ਧਮੋਲੀ ਵੀ ਹਾਜ਼ਰ ਸਨ।