ਸਕੂਲੀ ਵਿਦਿਆਰਥੀਆਂ ਨੂੰ ਕੁਦਰਤੀ ਆਫਤਾਂ ਨਜਿੱਠਣ ਦੀ ਸਿਖਲਾਈ ਦਿੱਤੀ
ਸਕੂਲੀ ਵਿਦਿਆਰਥੀਆਂ ਨੂੰ ਕੁਦਰਤੀ ਆਫਤਾਂ ਨਜਿੱਠਣ ਦੀ ਸਿਖਲਾਈ ਦਿੱਤੀ
Publish Date: Thu, 12 Feb 2026 04:09 PM (IST)
Updated Date: Thu, 12 Feb 2026 04:11 PM (IST)

ਫੋਟੋ 12ਪੀਟੀਐਲ: 1 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗਡ਼੍ਹ ਵਿਖੇ ਪ੍ਰਿੰਸੀਪਲ ਸੁਧੀਰ ਕੁਮਾਰ ਦੀ ਅਗਵਾਈ ਹੇਠ ਐੱਨਡੀਆਰਐੱਫ ਦੀ ਟੀਮ ਨੇ ਸਕੂਲ ਦਾ ਦੌਰਾ ਕੀਤਾ ਤੇ ਬੱਚਿਆਂ ਨੂੰ ਕੁਦਰਤੀ ਆਫਤਾਂ (ਆਪਦਾ) ਨਾਲ ਨਜਿੱਠਣ ਦੀ ਹਾਲਤ ਵਿਚ ਕਿਸ ਤਰ੍ਹਾਂ ਮੁੱਢਲੀ ਸਹਾਇਤਾ ਦੇ ਕੇ ਕਿਸੇ ਦੀ ਜਾਨ ਬਚਾਉਣੀ ਹੈ, ਬਾਰੇ ਵਿਸਤਾਰ ਪੂਰਵਕ ਦੱਸਿਆ ਗਿਆ। ਉਨ੍ਹਾਂ ਨੇ ਅੱਗ ਲੱਗਣ ਦੇ ਹਾਲਾਤ ਵਿਚ ਕੀ ਕਰਨਾ ਹੈ ਕੀ ਨਹੀਂ ਕਰਨਾ ਇਸ ਬਾਰੇ ਵਿਸਤਾਰ ਪੂਰਵਕ ਦੱਸਿਆ। ਟੀਮ ਦੀ ਅਗਵਾਈ ਅਸ਼ੀਸ਼ ਕੁਮਾਰ ਸਬ ਇੰਸਪੈਕਟਰ ਐਨ.ਡੀ.ਆਰ.ਐਫ ਕਰ ਰਹੇ ਸਨ ਅਤੇ ਇਸ ਟੀਮ ਵਿਚ ਲਗਭਗ 10 ਮੈਂਬਰ ਮੌਜੂਦ ਸਨ। ਉਹ ਆਪਣੇ ਨਾਲ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਹੋਰ ਸਾਜੋ ਸਮਾਨ ਲੈ ਕੇ ਆਏ ਸਨ ਜਿਸ ਨਾਲ ਉਹਨਾਂ ਨੇ ਬੱਚਿਆਂ ਨੂੰ ਆਪਦਾ ਦੀ ਹਾਲਾਤ ਵਿੱਚ ਡੈਮੋ ਦੇ ਕੇ ਸਮਝਾਇਆ। ਉਹਨਾਂ ਨੇ ਬੱਚਿਆਂ ਨੂੰ ਕਿਸੇ ਵਿਅਕਤੀ ਦਾ ਸਾਹ ਰੁਕਣ ਤੇ ਐਮਰਜੰਸੀ ਦੀ ਹਾਲਤ ਵਿੱਚ ਸੀ ਪੀ ਆਰ ( ਬਨਾਉਟੀ ਸਾਹ) ਦੇਣ ਦੀ ਪ੍ਰਕ੍ਰਿਆ ਬਾਰੇ ਵਿਸਥਾਰ ਪੂਰਵਕ ਸਮਝਾਇਆ ਅਤੇ ਇੱਕ ਡਮੀ ਰਾਹੀਂ ਇਹ ਪ੍ਰਕਿਰਿਆ ਕਰਕੇ ਦਿਖਾਈ। ਇਹ ਦੋ ਘੰਟੇ ਦਾ ਸੈਸ਼ਨ ਬੱਚਿਆਂ ਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਲਾਭਕਾਰੀ ਸਾਬਿਤ ਹੋਵੇਗਾ। ਇਸ ਮੌਕੇ ਆਈ ਟੀਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੁਧੀਰ ਕੁਮਾਰ ਨੇ ਪੂਰੀ ਐਨ ਡੀ ਆਰ ਐਫ ਦੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਵਿਚ ਹਰੇਕ ਵਿਅਕਤੀ ਨੂੰ ਅਜਿਹੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਐਮਰਜੰਸੀ ਹਾਲਾਤ ਕਦੇ ਵੀ ਤੇ ਕਿਤੇ ਵੀ ਪੈਦਾ ਹੋ ਸਕਦੇ ਹਨ। ਇਸ ਮੌਕੇ ਅਮਰ ਸਿੰਘ, ਵਿਜੇ ਕੁਮਾਰ, ਮਨੀਸ਼ ਕੁਮਾਰ, ਅਰਵਿੰਦਰ ਕੌਰ, ਸੁਖਵਿੰਦਰ ਕੌਰ, ਨਵਦੀਪ ਕੌਰ, ਗੁਰਸੇਵਕ ਸਿੰਘ, ਸਮਰਾਟ ਕਪੂਰ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।