ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਬਣੇ ਦੇਵੀਗੜ੍ਹ ਸਿਹਤ ਕੇਂਦਰ ਦਾ ਹੋਇਆ ਉਦਘਾਟਨ
ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਬਣੇ ਦੇਵੀਗੜ੍ਹ ਸਿਹਤ ਕੇਂਦਰ ਦਾ ਹੋਇਆ ਉਦਘਾਟਨ
Publish Date: Tue, 03 Mar 2026 03:55 PM (IST)
Updated Date: Tue, 03 Mar 2026 03:59 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗੜ੍ਹ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਬਣੀ ਸੰਸਥਾ ਵੱਲੋਂ ਅੱਜ ਦੇਵੀਗਡ਼੍ਹ ਵਿਖੇ ਇਕ ਸਿਹਤ ਕੇਂਦਰ ਡਾ. ਹਰਪਾਲ ਸਿੰਘ ਦੀ ਅਗਵਾਈ ਹੇਠ ਖੋਲ੍ਹਿਆ ਗਿਆ ਹੈ, ਜਿਸ ਦਾ ਉਦਘਾਟਨ ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਬੀਬੀ ਸਵਿੰਦਰ ਕੌਰ ਧੰਜੂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਸਿਹਤ ਕੇਂਦਰ ਦਾ ਨਾਂ ਦੇਵੀਗੜ੍ਹ ਸਿਹਤ ਕੇਂਦਰ ਰੱਖਿਆ ਗਿਆ ਹੈ। ਇਸ ਮੋਕੇ ਜਾਣਕਾਰੀ ਦਿੰਦਿਆਂ ਬੀਬੀ ਸਵਿੰਦਰ ਕੌਰ ਧੰਜੂ ਨੇ ਕਿਹਾ ਕਿ ਇਸ ਕੇਂਦਰ ਵਿਚ ਵਿਸ਼ੇਸ਼ ਤੌਰ ’ਤੇ ਔਰਤਾਂ ਦੇ ਗਾਇਨੀ ਨਾਲ ਸੰਬੰਧਤ ਰੋਗਾਂ ਦੇ ਇਲਾਜ ਮੁਫਤ ਕੀਤੇ ਜਾਣਗੇ। ਇਸ ਮੌਕੇ ਸਿਰਡ 20 ਰੁਪਏ ਪਰਚੀ ਦੇ ਹੀ ਲਏ ਜਾਣਗੇ। ਇਸ ਸਿਹਤ ਕੇਂਦਰ ਵਿਚ ਵੱਖ ਵੱਖ ਰੋਗਾਂ ਦੇ ਟੈਸਟ ਵੀ ਮੁਫਤ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕੇ ਕੁਝ ਜ਼ਰੂਰੀ ਇਲਾਜ ਮਰਦਾਂ ਦੇ ਵੀ ਕੀਤੇ ਜਾਣਗੇ। ਇਸ ਤੋਂ ਇਲਾਵਾ ਇਸ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਦੇ 6 ਸਾਲ ਤੋਂ ਉਪਰ ਦੇ ਬੱਚਿਆਂ ਦੇ ਇਲਾਜ ਲਈ ਵੀ ਸਕੂਲਾਂ ਵਿਚ ਹਫਤੇ ਵਿਚ ਕੁਝ ਦਿਨ ਜਾ ਕੇ ਡਾਕਟਰ ਬੱਚਿਆਂ ਨੂੰ ਦਵਾਈ ਦੇਣਗੇ। ਇਸ ਮੌਕੇ ਸਵਿੰਦਰ ਕੌਰ ਧੰਜੂ ਤੋਂ ਇਲਾਵਾ ਡਾ. ਹਰਪਾਲ ਸਿੰਘ, ਰਾਜਾ ਧੰਜੂ, ਮਾਸਟਰ ਸੰਤੋਖ ਸਿੰਘ, ਗਣੇਸ਼ੀ ਲਾਲ, ਬੂਟਾ ਸਿੰਘ ਐੱਮਸੀ ਤੋਂ ਇਲਾਵਾ ਕੲਂ ਹੋਰ ਆਗੂ ਵੀ ਮੌਜੂਦ ਸਨ।