ਵਿਧਾਇਕ ਦੇਵ ਮਾਨ ਨੇ ਸਾਇੰਸ ਲੈਬ ਦਾ ਕੀਤਾ ਉਦਘਾਟਨ
ਵਿਧਾਇਕ ਦੇਵ ਮਾਨ ਨੇ ਪਿੰਡ ਬਾਬਰਪੁਰ ਦੇ ਸਕੂਲ ਵਿੱਚ ਸਾਇੰਸ ਲੈਬ ਦਾ ਕੀਤਾ ਉਦਘਾਟਨ
Publish Date: Tue, 21 Apr 2026 03:31 PM (IST)
Updated Date: Tue, 21 Apr 2026 03:34 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਸਿੱਖਿਆ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਹਨ, ਜਿਸ ਤਹਿਤ ਸਿੱਖਿਆ ਕ੍ਰਾਂਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਦੇ ਸਕੂਲਾਂ ਨੂੰ ਸਰਕਾਰ ਵੱਲੋਂ ਲਗਾਤਾਰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐੱਮਐੱਲਏ ਨਾਭਾ ਵੱਲੋਂ ਹਲਕਾ ਨਾਭਾ ਦੇ ਪਿੰਡ ਬਾਬਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਇੰਸ ਲੈਬ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਨਵੀਂ ਸਾਇੰਸ ਲੈਬ ਬਣਾਈ ਗਈ ਹੈ ਜਿਸ ਵਿਚ ਆਧੁਨਿਕ ਤਕਨਾਲੋਜੀ ਦੇ ਉਪਕਰਨ ਇਸ ਲੈਬ ਵਿਚ ਰੱਖੇ ਗਏ ਜਿਸ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਵਿਚ ਸਹਿਯੋਗ ਮਿਲੇਗਾ, ਉਨ੍ਹਾਂ ਦੱਸਿਆਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਸਕੂਲ ਵਿਚ ਕੰਮਾਂ ਲਈ ਹੋਰ ਗ੍ਰਾਂਟ ਜਾਰੀ ਕੀਤੀ ਜਾਵੇਗੀ। ਇਸ ਮੌਕੇ ਉਨਾਂ ਦੇ ਨਾਲ ਪ੍ਰਿੰਸੀਪਲ ਸ਼ੈਲਿੰਦਰ ਸ਼ਰਮਾ ਲੈਕਚਰਾਰ, ਰਜਿੰਦਰ ਕੌਰ, ਸਾਇੰਸ ਮਾਸਟਰ , ਮਨਦੀਪ ਸਿੰਘ, ਸਾਇੰਸ ਮਾਸਟਰ , ਹਰਿੰਦਰ ਸਿੰਘ, ਸਾਇੰਸ ਮਿਸਟਰਸ ,ਅਨੁਰਾਧਾ, ਬਲਜਿੰਦਰ ਕਪੂਰ , ਸੁਦੇਸ਼ ਕੁਮਾਰ , ਮਾਸਟਰ ਅਮਰੀਕ ਸਿੰਘ , ਗੱਗੀ ਸਰਪੰਚ ਬਾਬਰਪੁਰ , ਭੁਪਿੰਦਰ ਸਿੰਘ ਕੱਲਰ ਮਾਜਰੀ ਵਾਈਸ ਚੇਅਰਮੈਨ, ਪਰਗਟ ਸਿੰਘ , ਰਣਬੀਰ ਸਿੰਘ ਕਾਲਾ, ਅੰਮ੍ਰਿਤਪਾਲ ਸਿੰਘ, ਸਿਮਰਨ ਅੜਕ ਚੌਹਾਨ, ਸਕੂਲ ਸਟਾਫ, ਜਸਵੀਰ ਸਿੰਘ ਵਜੀਦਪੁਰ, ਅਰਮਾਨ ਨਾਭਾ , ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।