ਵਿਧਾਇਕ ਦੇਵ ਮਾਨ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
ਵਿਧਾਇਕ ਦੇਵ ਮਾਨ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
Publish Date: Sat, 11 Apr 2026 04:33 PM (IST)
Updated Date: Sat, 11 Apr 2026 04:35 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਨਾਭਾ ਦੀ ਨਵੀਂ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਕਿਸਾਨ ਵੀਰਾਂ ਨੂੰ ਮੁਬਾਰਕਬਾਦ ਦਿੰਦਿਆਂ ਸਫ਼ਲ ਸੀਜ਼ਨ ਦੀ ਵੀ ਕਾਮਨਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਸਾਨਾਂ ਦੀ ਸਖ਼ਤ ਮਿਹਨਤ ਨਾਲ ਪੈਦਾ ਕੀਤੀ ਫ਼ਸਲ ਦੀ ਖ਼ਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਅਨਾਜ ਮੰਡੀਆਂ ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਦੀ ਮਾਨ ਸਰਕਾਰ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਦੇਵ ਮਾਨ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਵੀ ਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਫ-ਸੁੱਥਰੀ ਕਣਕ ਹੀ ਮੰਡੀ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਕਣਕ ਦਾ ਘੱਟ-ਘੱਟ ਸਮਰਥਨ ਮੁੱਲ (ਐਮ.ਐਸ.ਪੀ) 2,585 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਰਪੇਸ਼ ਨਾ ਆਵੇ, ਇਸ ਲਈ ਬਾਰਦਾਨੇ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਤੋਂ ਕਣਕ ਦੀ ਖਰੀਦ ਕੀਤੀ ਫਸਲ ਦੀ ਅਦਾਇਗੀ ਸਬੰਧੀ ਦੱਸਦਿਆ ਕਿਹਾ ਕਿ ਕਿਸਾਨਾਂ ਦੇ ਖਾਤਿਆਂ ’ਚ ਤਬੰਤ ਸਿੱਧੇ ਭਗਤਾਨ ਕੀਤੇ ਜਾਣਗੇ। ਇਸ ਮੌਕੇ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਕਰਮਜੀਤ ਸਿੰਘ ਭੋਲੀ, ਸੁਖਵੰਤ ਸਿੰਘ ਕੌਲ,ਮਾਰਕਿਟ ਕਮੇਟੀ ਸਕੱਤਰ ਅਮਿਤ ਕੁਮਾਰ, ਤੇਜਿੰਦਰ ਖਹਿਰਾ, ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ, ਸੁਰਿੰਦਰ ਗੁਪਤਾ, ਸਿਕੰਦਰ ਸਿੰਘ ਦੰਦਰਾਲਾ ਢੀਂਡਸਾਂ, ਸੁਖਵੰਤ ਸਿੰਘ ,ਹਰਬੰਸ ਸਿੰਘ, ਅਜੀਤ ਗੁਪਤਾ ਅਗੋਲ, ਸੁਰਿੰਦਰ ਸਿੰਗਲਾ, ਹਰਬੰਸ ਸਿੰਘ ਥੂਹੀ, ਵਿਨੇ ਗੁਪਤਾ, ਅਨੁਜ ਕੁਮਾਰ, ਯਸ਼ ਪਾਲ, ਕ੍ਰਿਸ਼ਨ ਬਾਂਸਲ, ਗੋਰਾ ਲਾਲ, ਰਜ਼ਨੀਸ਼ ਮਿੱਤਲ, ਰਮੇਸ਼ ਗਾਬਾ, ਦੀਪਕ ਗੁਪਤਾ, ਚਮਨ ਲਾਲ ਆਦਿ ਤੋ ਇਲਾਵਾ ਮਾਰਕੀਟ ਕਮੇਟੀ ਸਕੱਤਰ ਅਮਿਤ ਕੁਮਾਰ, ਇੰਸਪੈਕਟਰ ਵਰਿੰਦਰ ਸਿੰਘ, ਸੁਖਚੈਨ ਸਿੰਘ, ਅਮਿਤ ਜਿੰਦਲ, ਦਿਲਪ੍ਰੀਤ ਸਿੰਘ ਆਦਿ ਪ੍ਰਸ਼ਾਸਨਿਕ ਇੱਕ ਅਧਿਕਾਰੀ ਹਾਜ਼ਰ ਸਨ।