ਸੜਕ ਦਾ ਵਿਧਾਇਕ ਨੇ ਰੱਖਿਆ ਨੀਂਹ ਪੱਥਰ
7 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਵਿਧਾਇਕ ਨੇ ਰੱਖਿਆ ਨੀਂਹ ਪੱਥਰ
Publish Date: Mon, 06 Apr 2026 04:41 PM (IST)
Updated Date: Mon, 06 Apr 2026 04:43 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਹਲਕੇ ਦੇ ਪਿੰਡ ਬਾਬਰਪੁਰ ਤੋ ਨਾਭਾ ਤੱਕ 9 ਕਿਲੋਮੀਟਰ ਲੰਬੀ ਸੜਕ ਜੋ ਕਿ ਤਕਰੀਬਨ 7 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੜਕ ਦਾ ਨੀਂਹ ਪੱਥਰ ਗੁਰਦੇਵ ਸਿੰਘ ਦੇਵ ਮਾਨ ਹਲਕਾ ਵਿਧਾਇਕ ਨਾਭਾ ਵੱਲੋਂ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਨਣ ਨਾਲ ਨਾਭਾ ਹਲਕੇ ਦੇ 25 ਤੋਂ 30 ਪਿੰਡਾਂ ਨੂੰ ਆਉਣ ਜਾਣ ਵਿਚ ਆ ਰਹੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ ਇਹ ਸੜਕ 12 ਫੁੱਟੀ ਹੈ ਇਸ ਦੇ ਦੋਵੇਂ ਸਾਇਡ ਇੰਟਰਲਾਕ ਟਾਈਲ ਲਾ ਕੇ 18 ਫੁੱਟ ਚੌੜੀ ਬਣੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਬਾਕੀ ਸੜਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਉਨਾਂ ਦੇ ਨਾਲ ਵਿਕਾਸ ਬਾਤਿਸ਼ ਐੱਸਡੀਓ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ, ਭੁਪਿੰਦਰ ਸਿੰਘ ਕੱਲਰ ਮਾਜਰੀ ਵਾਇਸ ਚੇਅਰਮੈਨ ਬਲਾਕ ਸੰਮਤੀ, ਗੱਗੀ ਸਰਪੰਚ ਬਾਬਰਪੁਰ, ਸਿਮਰਨ ਅੜਕ ਚੌਹਾਨ, ਮਨਦੀਪ ਸਿੰਘ ਰਾਠੌਰ ਜੇ ਈ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।