ਵਿਧਾਇਕ ਮਾਨ ਨੇ 70 ਫੁੱਟ ਉੱਚਾ ਤਿਰੰਗਾਂ ਲਹਿਰਾਇਆ
ਵਿਧਾਇਕ ਮਾਨ ਨੇ 70 ਫੁੱਟ ਉੱਚਾ ਤਿਰੰਗਾਂ ਲਹਿਰਾਇਆ ਅਤੇ ਕੀਤਾ ਉਦਘਾਟਨ
Publish Date: Mon, 06 Apr 2026 04:38 PM (IST)
Updated Date: Mon, 06 Apr 2026 04:40 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਨਾਭਾ ਦੇ ਮੁੱਖ ਸਵਾਗਤੀ ਗੇਟ ਪਟਿਆਲਾ-ਨਾਭਾ ਰੋਡ ਤੇ 70 ਫੁੱਟ ਉੱਚਾ ਤਿਰੰਗਾ ਲਹਿਰਾਇਆ। ਵਿਧਾਇਕ ਨੇ ਦੱਸਿਆ ਕਿ ਇਸ ਤਿਰੰਗੇ ਝੰਡੇ ਉੱਪਰ ਤਕਰੀਬਨ 6 ਲੱਖ 50 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ, ਇਹ ਨਾਭਾ ਨਗਰ ਕੌਂਸਲ ਵੱਲੋਂ ਬਣਾਇਆ ਗਿਆ ਹੈ। ਇਹ ਤਿਰੰਗਾ ਝੰਡਾ ਸ਼ਹਿਰ ਦੀ ਸੁੰਦਰਤਾ ਅਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਹੋਰ ਵਧਾਉਂਦਾ ਹੈ। ਇਹ ਉੱਚਾ ਤਿਰੰਗਾ ਹੁਣ ਨਾਭਾ ਵਿਚ ਐਂਟਰ ਹੋਣ ਵਾਲੇ ਹਰ ਵਿਅਕਤੀ ਲਈ ਖਿੱਚ ਦਾ ਕੇਂਦਰ ਬਣੇਗਾ ਵਿਧਾਇਕ ਦੇਵਮਾਨ ਨੇ ਕਿਹਾ ਕਿ ਮੇਰੇ ਮਨ ਵਿਚ ਸੀ ਕਿ ਮੈਂ ਇਹ ਤਿਰੰਗਾ ਝੰਡਾ ਨਾਭਾ ਦੇ ਸਵਾਗਤੀ ਗੇਟ ਤੇ ਲਗਾਵਾਂ। ਵਿਧਾਇਕ ਦੇਵਮਾਨ ਨੇ ਕਿਹਾ ਕਿ ਤਰਿੰਗਾ ਝੰਡਾ ਸਾਡੀ ਏਕਤਾ ਤੇ ਸ਼ਹੀਦਾਂ ਦੀ ਕੁਰਬਾਨੀ ਦਾ ਪ੍ਰਤੀਕ ਹੈ। ਇਹ ਉਪਰਾਲਾ ਨਾਲ ਸਿਰਫ ਨਾਭਾ ਦੀ ਦਿੱਖ ਨੂੰ ਸ਼ਾਨਦਾਰ ਬਣਾਉਂਦਾ ਹੈ, ਸਗੋਂ ਆਉਣ-ਜਾਣ ਵਾਲੇ ਲੋਕਾਂ ਵਿਚ ਆਪਣੇ ਦੇਸ਼ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਹੈ। ਇਸ ਮੌਕੇ ਨਗਰ ਕੌਂਸਲ ਕਾਰਜਕਾਰੀ ਪ੍ਰਧਾਨ ਦੇ ਪਤੀ ਪ੍ਰਿੰਸ ਕੁਮਾਰ ਅਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਜੋ ਇਹ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਸ ਦੇ ਨਾਲ ਨਾਭੇ ਦੀ ਦਿੱਖ ਬਦਲ ਗਈ ਹੈ ਇਸ ਮੌਕੇ ਉਨਾਂ ਦੇ ਨਾਲ ਤੇਜਿੰਦਰ ਸਿੰਘ ਖਹਿਰਾ, ਸੰਦੀਪ ਸ਼ਰਮਾ, ਪ੍ਰਿੰਸ ਸ਼ਰਮਾ, ਦੀਪ ਉੱਦਮ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਸਿੰਘ ਕੱਲਰ ਮਾਜਰੀ, ਦਵਿੰਦਰ ਕਲਾਰਾ, ਪ੍ਰਗਟ ਸਿੰਘ ਅਗੇਤੀ, ਕਮਲ ਕੁਮਾਰ ਰਾਜੂ, ਕਸ਼ਮੀਰ ਸਿੰਘ ਲਾਲਕਾ, ਗੁਰਵਿੰਦਰ ਸਿੰਘ ਮਨੀ ਗਰੁਮ , ਹਰਸਿਮਰਨ ਸਿੰਘ ਸਾਹਨੀ, ਅਮਨ ਗਰਗ, ਜੋਰਾ ਸਿੰਘ, ਹਰਮੀਤ ਸਿੰਘ ਬਾਜਵਾ, ਸਿਮਰਨ ਅੜਕ ਚੌਹਾਨ ਆਦਿ ਹਾਜ਼ਰ ਸਨ।