ਵਿਧਾਇਕ ਦੇਵਮਾਨ ਦੀ ਬਜ਼ੁਰਗ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ
ਵਿਧਾਇਕ ਦੇਵਮਾਨ ਦੀ ਬਜ਼ੁਰਗ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ
Publish Date: Sat, 21 Mar 2026 05:17 PM (IST)
Updated Date: Sat, 21 Mar 2026 05:19 PM (IST)

- ਉਸ ਵੱਲੋਂ ਕੋਈ ਗੁਸਤਾਖੀ ਹੋਈ ਹੈ ਤਾਂ ਉਹ ਮਾਫੀ ਮੰਗਦਾ ਹੈ : ਦੇਵਮਾਨ ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਜਦੋਂ ਦੇ ਵਿਧਾਇਕ ਬਣੇ ਨੇ ਉਸ ਸਮੇਂ ਤੋਂ ਹੀ ਲਗਾਤਾਰ ਸੁਰਖੀਆਂ ਵਿੱਚ ਨੇ ਭਾਵੇਂ ਕਿ ਸਾਈਕਲ ਚਲਾ ਕੇ ਵਿਧਾਨ ਸਭਾ ਪਹੁੰਚਣ ਗੱਲ ਹੋਵੇ ਜਾਂ ਫਿਰ ਡਿਪਟੀ ਸੀਐੱਮ ਦੀ ਮੰਗ ਹੋਵੇ ਜਾਂ ਫਿਰ ਗਊ ਨੂੰ ਰਾਸ਼ਟਰੀ ਪੰਛੀ ਕਹਿਣ ਦੀ ਗੱਲ ਹੋਵੇ 12 ਤੀਆਂ 60 ਦੀ ਗੱਲ ਹੋਵੇ ਜਾ ਫਿਰ ਅਮਰ ਸਿੰਘ ਚਮਕੀਲਾ ਦੀ 38 ਵੀ ਬਰਸੀ ਮੌਕੇ ਲੁਧਿਆਣਾ ਵਿਖੇ ਮੇਲੇ ਦੌਰਾਨ ਇੱਕ ਬਜ਼ੁਰਗ ਨੂੰ ਲੱਤ ਮਾਰਨ ਦੀ ਗੱਲ ਹੋਵੇ, ਲਗਾਤਾਰ ਸੁਰਖੀਆਂ ਵਿੱਚ ਰਹਿੰਦੇ ਨੇ ਬਜ਼ੁਰਗ ਨੂੰ ਲੱਤ ਮਾਰਨ ਵਾਲੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਦੌਰਾਨ ਆਮ ਜਨਤਾ ਵਿੱਚ ਰੋਹ ਦੀ ਲਹਿਰ ਹੈ। ਜਦੋਂ ਇਸ ਸਬੰਧੀ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਇਸ ਬਜ਼ੁਰਗ ਦੀ ਹੱਦੋਂ ਵੱਧ ਸ਼ਰਾਬ ਪੀਤੀ ਹੋਈ ਸੀ ਅਤੇ ਅਤੇ ਵਾਰ-ਵਾਰ ਸਟੇਜ ਤੇ ਚੜ੍ਹ ਗਾਣਾ ਗਾਉਣ ਦੀ ਮੰਗ ਕਰ ਰਿਹਾ ਸੀ। ਜਿਸ ਨੂੰ ਅਸੀਂ ਰੋਕ ਰਹੇ ਸੀ। ਵਿਧਾਇਕ ਵੱਲੋਂ ਪੱਤਰਕਾਰ ਲਾਈਵ ਵੀਡੀਓ ਕਰਨ ਵਾਲੇ ਦਾ ਕਸੂਰ ਕੱਢਿਆ ਗਿਆ ਅਤੇ ਕਿਹਾ ਕਿ ਅਸੀਂ ਉਸ ਪੱਤਰਕਾਰ ਨੂੰ ਲਾਈਵ ਕਰਨ ਤੋਂ ਰੋਕਿਆ ਸੀ। ਜਾਣਬੁੱਝ ਕੇ ਵਿਊ ਲੈਣ ਦੀ ਲਾਲਚ ਵਿੱਚ ਵੀਡੀਓ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕੋਈ ਗੁਸਤਾਖੀ ਹੋਈ ਹੈ ਤਾਂ ਉਹ ਮਾਫ਼ੀ ਮੰਗਦਾ ਹੈ।