ਅਮਨਦੀਪ ਖਹਿਰਾ ਚੇਅਰਪਰਸਨ ਤੇ ਭੁਪਿੰਦਰ ਕੱਲਰ ਵਾਇਸ ਚੇਅਰਮੈਨ ਨਿਯੁਕਤ
ਅਮਨਦੀਪ ਕੌਰ ਖਹਿਰਾ ਚੇਅਰਪਰਸਨ ਅਤੇ ਭੁਪਿੰਦਰ ਕੱਲਰ ਵਾਇਸ ਚੇਅਰਮੈਨ ਨਿਯੁਕਤ
Publish Date: Fri, 13 Mar 2026 06:52 PM (IST)
Updated Date: Fri, 13 Mar 2026 06:54 PM (IST)

ਫੋਟੋ 13ਪੀਟੀਐਲ: 34 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਅਮਨਦੀਪ ਕੌਰ ਖਹਿਰਾ ਨੂੰ ਬਲਾਕ ਸੰਮਤੀ ਚੇਅਰਮੈਨ ਤੇ ਭੁਪਿੰਦਰ ਸਿੰਘ ਕੱਲਰ ਮਾਜਰੀ ਨੂੰ ਬਲਾਕ ਸੰਮਤੀ ਨਾਭਾ ਦਾ ਵਾਈਸ ਚੇਅਰਮੈਨ ਚੁਣਿਆ ਗਿਆ। ਵਿਧਾਇਕ ਦੇਵ ਮਾਨ ਵੱਲੋਂ ਨਵ ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਮੈਨ ਦਾ ਸਨਮਾਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਨਿਯੁਕਤੀ ਹੋਈ ਹੈ। ਬਲਾਕ ਸੰਮਤੀ ਦੇ ਅਹੁਦੇਦਾਰਾਂ ਦੀ ਚੋਣ ਹੋਣ ਨਾਲ ਪਿੰਡ ਵਿਚ ਰਹਿੰਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਵੱਲੋਂ ਸਾਰੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ, ਨਵ ਨਿਯੁਕਤ ਚੇਅਰਪਰਸਨ ਅਮਨਦੀਪ ਕੌਰ ਖਹਿਰਾ ਅਤੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰ ਮਾਜਰੀ ਵੱਲੋਂ ਵਿਧਾਇਕ ਦੇਵ ਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਦੇ ਨਾਲ ਐਡਵੋਕੇਟ ਗਿਆਨ ਸਿੰਘ ਮੂੰਗੋ ਪੰਜਾਬ ਪ੍ਰਧਾਨ, ਸੁਖਜਿੰਦਰ ਸਿੰਘ ਟੋਹੜਾ ਪ੍ਰਧਾਨ ਟਰੱਕ ਯੂਨੀਅਨ, ਗੁਰਦੀਪ ਸਿੰਘ ਦੀਪਾ ਰਾਮਗੜ੍ਹ ਸਾ ਚੇਅਰਮੈਨ , ਮਨਪ੍ਰੀਤ ਸਿੰਘ ਧਾਰੋਕੀ , ਮਨਜੀਤ ਸਿੰਘ ਸਰਪੰਚ ਫਤਿਹਪੁਰ , ਕਰਮਾ ਟੋਪਰ ਜਿਵੇਂ , ਜਸਵਿੰਦਰ ਸਿੰਘ ਅੱਚਲ ਸਰਪੰਚ , ਮੇਜਰ ਸਿੰਘ ਤੁੰਗਾਂ ਬਲਾਕ ਪ੍ਰਧਾਨ, ਸੁਖਦੇਵ ਸਿੰਘ ਮਾਨ, ਹਰਮਨ ਖਹਿਰਾ , ਗੁਰਲਾਲ ਸਿੰਘ ਮੱਲੀ ਚੇਅਰਮੈਨ , ਭੁਪਿੰਦਰ ਸਿੰਘ ਕਕਰਾਲਾ , ਕਸ਼ਮੀਰ ਸਿੰਘ ਲਾਲਕਾ , ਕੁਲਵੰਤ ਸਿੰਘ ਅਟਵਾਲ , ਮੁਸ਼ਤਾਕ ਅਲੀ , ਬਿੱਲੂ ਖੋਖ ਮੈਂਬਰ ਬਲਾਕ ਸੰਮਤੀ , ਸੁਖਦੀਪ ਸਿੰਘ ਖਹਿਰਾ , ਸੁਖਵਿੰਦਰ ਸਿੰਘ ਦੁਲੱਦੀ , ਨਿਰਭੈ ਸਿੰਘ ਘੁੰਡਰ , ਕੇਵਲ ਸਿੰਘ ਰਣਜੀਤਗੜ੍ਹ ਮੈਂਬਰ , ਐਂਡ ਸਿਮਰਨ ਸਿੰਘ ਟਿਵਾਣਾ ਸਰਪੰਚ , ਗੁਰਵਿੰਦਰ ਸਿੰਘ ਗੱਗੂ ਫੋਨਾਂ ਅਮਨਦੀਪ ਕੁਮਾਰ ਸ਼ਰਮਾ ਸਰਪੰਚ, ਟੋਨਾ ਮੂੰਗੋ , ਗੁਰਪ੍ਰੀਤ ਸਿੰਘ ਮੱਲੇਵਾਲ , ਜਸਵੀਰ ਸਿੰਘ ਵਜੀਦਪੁਰ , ਮੇਜਰ ਸਿੰਘ ਪਾਲੀ ਅਤੇ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਅਤੇ ਵਰਕਰ ਮੌਜੂਦ ਸਨ।