ਵਿਧਾਇਕ ਦੇਵ ਮਾਨ ਨੇ ਸੜਕ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਦੇਵ ਮਾਨ ਨੇ ਸੜਕ ਦਾ ਰੱਖਿਆ ਨੀਹ ਪੱਥਰ
Publish Date: Sat, 10 Jan 2026 04:09 PM (IST)
Updated Date: Sat, 10 Jan 2026 04:12 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਦੱਸਿਆ ਕਿ ਨਾਭਾ ਬੀੜ ਦੁਸਾਂਝ ਰੋਡ ਮੱਲੇਵਾਲ ਤੋਂ ਐਮਸੀ ਲਿਮਿਟ ਨਾਭਾ ਵਿਚ ਰਾਜਗੜ੍ਹ ਤੋਂ ਰੋਹਟੀ ਤੰਦਾ ਬੱਧਾ ਰੋਡ ਨਾਭਾ ਜਿਸ ਦੀ ਲੰਬਾਈ 4.00 ਕਿਲੋਮੀਟਰ ਹੈ ਜਿਸ ਦੀ ਲਾਗਤ ਲਾਗਤ ਤਕਰੀਬਨ 98.80 ਲੱਖ ਰੁਪਏ ਹੈ ਅਤੇ ਇਸ ਦੇ ਨਾਲ ਹੀ ਨਾਭਾ ਬੀੜ ਦੁਸਾਂਝ ਰੋਡ ਤੋਂ ਮੱਲੇਵਾਲ ਤੱਕ ਐਮਸੀ ਲਿਮਟ ਨਾਭਾ (ਸੈਕੰਡ ਨਾਭਾ ਬੀੜ ਦੁਸਾਂਝ ਰੋਡ ਤੋਂ ਰਾਜਗੜ੍ਹ) ਜਿਸ ਦੀ ਲੰਬਾਈ 1.10 ਕਿਲੋਮੀਟਰ ਹੈ ਅੰਦਾਜ਼ਨ ਲਾਗਤ- 25.11 ਲੱਖ ਰੁਪਏ ਬਨਣ ਵਾਲੀ ਸੜਕ ਦਾ ਨੀਂਹ ਪੱਥਰ ਪਿੰਡ ਵਜੀਦਪੁਰ ਵਿਖੇ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਹਲਕਾ ਨਾਭਾ ਵਿਚ ਸੜਕਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ’ਚ ਇਹ ਸਾਰੀਆਂ ਸੜਕਾਂ ਬਣ ਕੇ ਤਿਆਰ ਹੋ ਜਾਣ ਗਈਆਂ ਜਿਸ ਨਾਲ ਲੋਕਾਂ ਨੂੰ ਆਉਣ ਜਾਣ ’ਚ ਆ ਰਹੀਆਂ ਪ੍ਰੇਸ਼ਾਨੀਆਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਸੜਕ ਬਨਣ ਨਾਲ ਤਕਰੀਬਨ 50 ਪਿੰਡਾਂ ਆਉਣ ਜਾਣ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ ਪਿੰਡ ਵਜੀਦਪੁਰ ਦੀ ਸਮੁੱਚੀ ਪੰਚਾਇਤ ਅਤੇ ਇਲਾਕੇ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਵਿਧਾਇਕ ਦੇਵ ਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਤੇਜਿੰਦਰ ਸਿੰਘ ਖਹਿਰਾ , ਮਨਪ੍ਰੀਤ ਸਿੰਘ ਧਾਰੋਕੀ ਪ੍ਰਧਾਨ ਟਰੱਕ ਯੂਨੀਅਨ ਨਾਭਾ, ਜਸਵੀਰ ਸਿੰਘ, ਵਿਕਾਸ ਬਾਤਿਸ਼ ਐੱਸਡੀਓ, ਲਾਲੀ ਫਤਿਹਪੁਰ, ਭੁਪਿੰਦਰ ਸਿੰਘ ਕੱਲਰ ਮਾਜਰੀ ਮੈਂਬਰ ਬਲਾਕ ਸੰਮਤੀ, ਦਲਜੀਤ ਸਿੰਘ ਬਾਜਵਾ, ਗੁਰਮੇਲ ਸਿੰਘ ਫੌਜੀ , ਦਰਸ਼ਨ ਸਿੰਘ ਮਿੱਠੂ, ਅਮਰਜੀਤ ਸਿੰਘ, ਰਾਮ ਸਿੰਘ ਪੰਚ, ਦਵਿੰਦਰ ਸਿੰਘ, ਮੇਵਾ ਸਿੰਘ ਰਾਜਗੜ੍ਹ, ਸੁਖਵਿੰਦਰ ਸਿੰਘ ਖਹਿਰਾ, ਸਾਧੂ ਸਿੰਘ, ਸੁਖਦੀਪ ਸਿੰਘ ਖਹਿਰਾ, ਬਲਵਿੰਦਰ ਸਿੰਘ, ਭੂਪ ਸਿੰਘ, ਗੁਰਜੰਟ ਸਿੰਘ, ਜਰਨੈਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।