ਜਸਦੀਪ ਖੰਨਾ ਵੱਲੋਂ ਕੀਤੇ ਵਿਕਾਸ ਕਾਰਜ ਸ਼ਲਾਘਾਯੋਗ: ਦੇਵ ਮਾਨ
ਜਸਦੀਪ ਖੰਨਾ ਵੱਲੋਂ ਕੀਤੇ ਵਿਕਾਸ ਕਾਰਜ ਸ਼ਲਾਘਾਯੋਗ: ਵਿਧਾਇਕ ਦੇਵ ਮਾਨ
Publish Date: Sun, 01 Feb 2026 05:50 PM (IST)
Updated Date: Sun, 01 Feb 2026 05:52 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਵਿਖੇ ਨਗਰ ਕੌਂਸਲ ਵਿਚ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਹੋਈ ਚੋਣ ਦੌਰਾਨ ਮੁੜ ਜਸਦੀਪ ਸਿੰਘ ਖੰਨਾ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਬਣਾਇਆ ਗਿਆ, ਜਿਸ ਉਪਰੰਤ ਜਸਦੀਪ ਖੰਨਾ ਦੇ ਪਿਤਾ ਅਮਰਦੀਪ ਖੰਨਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇ ਜਸਦੀਪ ਸਿੰਘ ਖੰਨਾ ਨੂੰ ਵਿਕਾਸ ਦੇ ਵਧੀਆ ਕਾਰਜ ਕਰਨ ਬਦਲੇ ਏਡੀਸੀ ਇਸਮਤ ਵਿਜੇ ਸਿੰਘ ਅਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਸ਼ਲਾਘਾ ਕੀਤੀ। ਏਡੀਸੀ ਨੇ ਕਿਹਾ ਕਿ ਉਨ੍ਹਾਂ ਦੇ ਨਾਭਾ ਵਿਖੇ ਐੱਸਡੀਐੱਮ ਕਾਰਜ ਸਮੇਂ ਵੀ ਅਮਰਦੀਪ ਖੰਨਾ ਵੱਲੋਂ ਸਮਾਜ ਸੇਵਾ ਲਈ ਵਧੀਆ ਸੇਵਾਵਾਂ ਨਿਭਾਈਆਂ ਗਈਆਂ ਸਨ। ਵਿਧਾਇਕ ਨੇ ਕਿਹਾ ਜਸਦੀਪ ਸਿੰਘ ਖੰਨਾ ਦੇ ਪਿਤਾ ਅਮਰਦੀਪ ਖੰਨਾ ਵੱਲੋਂ ਵੀ ਵਿਕਾਸ ਕਾਰਜ ਕਰਵਾਉਣ ਲਈ ਆਪਣੇ ਪੁੱਤਰ ਦੀ ਮਦਦ ਵਿਸ਼ੇਸ਼ ਤੌਰ ’ਤੇ ਕੀਤੀ ਗਈ ਸੀ ਜਿਸ ਕਾਰਨ ਮੁੜ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਜਸਦੀਪ ਖੰਨਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ।