ਦਿਓਲ ਖੇੜਕੀ ਵੱਲੋਂ ਡੀਐੱਸਪੀ ਗੁਰਚਰਨ ਵੜੈਚ ਦਾ ਸਵਾਗਤ
ਦਿਓਲ ਖੇੜਕੀ ਵੱਲੋਂ ਡੀ.ਐਸ.ਪੀ ਗੁਰਚਰਨ ਸਿੰਘ ਵੜੈਚ ਦਾ ਸਵਾਗਤ
Publish Date: Fri, 24 Apr 2026 04:22 PM (IST)
Updated Date: Fri, 24 Apr 2026 04:25 PM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਮੋਹਾਲੀ ਸਿਟੀ ਵਨ ਵਿਚ ਡੀਐੱਸਪੀ ਵਜੋਂ ਨਵਾਂ ਚਾਰਜ ਸੰਭਾਲਣ ਉਪਰੰਤ ਡੀਐਸਪੀ ਗੁਰਚਰਨ ਸਿੰਘ ਵੜੈਚ ਦਾ ਹਰਿੰਦਰ ਸਿੰਘ ਦਿਓਲ ਫਿਲਮੀ ਅਦਾਕਾਰ ਅਤੇ ਰਿਆਲਟੀ ਗਰੁੱਪ ਦੇ ਐਮਡੀ ਧਰਮਵੀਰ ਸਿੰਘ ਗਿੱਲ ਵੱਲੋਂ ਫੁੱਲਾਂ ਦਾ ਬੁੱਕਾ ਦੇ ਕੇ ਵਧਾਈ ਦਿੱਤੀ ਗਈ। ਇਸ ਮੌਕੇ ਹਾਜ਼ਰ ਸ਼਼ਖ਼ਸੀਅਤਾਂ ਡੀਐੱਸਪੀ ਵੜੈਚ ਨੂੰ ਨਵੀਂ ਜ਼ਿੰਮੇਵਾਰੀ ਲਈ ਸੁੱਭ ਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਉਹ ਆਪਣੇ ਤਜਰਬੇ ਅਤੇ ਇਮਾਨਦਾਰੀ ਨਾਲ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜਬੂਤ ਕਰਨਗੇ। ਇਸ ਮੌਕੇ ਡੀਐੱਸਪੀ ਗੁਰਚਰਨ ਸਿੰਘ ਵੜੈਚ ਸ਼ਖਸ਼ੀਅਤਾਂ ਨੇ ਪੁੱਜੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਡਿਊਟੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕਰਨਗੇ।