ਬਰਸੀ ਤੇ ਲਾਇਆ ਦੰਦਾਂ ਦਾ ਚੈੱਕਅਪ ਕੈਂਪ
ਬਰਸੀ ਤੇ ਲਾਇਆ ਦੰਦਾਂ ਦਾ ਚੈੱਕਅਪ ਕੈਂਪ
Publish Date: Sat, 28 Feb 2026 04:36 PM (IST)
Updated Date: Sat, 28 Feb 2026 04:37 PM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ ਬਖਸ਼ੀ ਤੀਰਥ ਸਿੰਘ ਦੀ 35ਵੀਂ ਬਰਸੀ ’ਤੇ ਗੁਰੂ ਕੁਲ ਕਾਨਵੈਟ ਸਕੂਲ ਵਿਖੇ ਸੋਸ਼ਲ ਵੈੱਲਫੇਅਰ ਯੂਨਿਟ ਧੂਰੀ ਵੱਲੋਂ ਸਕੂਲ ਦੀ ਪ੍ਰਿੰਸੀਪਲ ਕਮਲੇਸ਼ ਬਖਸ਼ੀ ਦੀ ਅਗਵਾਈ ਹੇਠ ਦੰਦਾਂ ਦੀਆਂ ਬੀਮਾਰੀਆਂ ਸਬੰਧੀ ਚੈੱਕਅਪ ਕੈਂਪ ਲਾਇਆ ਗਿਆ, ਜਿਸ ਵਿਚ ਦੰਦਾਂ ਦੇ ਮਾਹਿਰ ਡਾਕਟਰ ਮੀਨਾ ਸ਼ਰਮਾ ਨੇ 97 ਦੇ ਕਰੀਬ ਬੱਚਿਆਂ ਦਾ ਮੁਫ਼ਤ ਚੈੱਕਅਪ ਕੀਤਾ ਅਤੇ ਮੁਫਤ ਦਵਾਈ ਦਿੱਤੀ। ਡਾ.ਮੀਨਾ ਸ਼ਰਮਾ ਨੇ ਬੱਚਿਆਂ ਨੂੰ ਦੰਦਾਂ ਦੀ ਸਿਹਤ ਦੀ ਸੇਵਾ ਸੰਭਾਲ ਲਈ ਜਾਗਰੂਕ ਕੀਤਾ, ਉਥੇ ਹੀ ਸੋਸ਼ਲ ਵੈੱਲਫੇਅਰ ਯੂਨਿਟ ਧੂਰੀ ਵੱਲੋਂ ਸਾਰੇ ਬੱਚਿਆਂ ਨੂੰ ਮੁਫ਼ਤ ਟੁੱਥ ਪੇਸਟ ਤੇ ਬਰੱਸ਼ ਦਿੱਤੇ ਗਏ। ਇਸ ਮੌਕੇ ਸੋਸ਼ਲ ਵੈੱਲਫੇਅਰ ਯੂਨਿਟ ਧੂਰੀ ਦੇ ਚੇਅਰਮੈਨ ਲੈਕਚਰਾਰ ਸਤੀਸ਼ ਚੰਦਰ ਅਰੋੜਾ ਨੇ ਸਕੂਲ ਦੇ ਬੱਚਿਆਂ ਤੇ ਸਟਾਫ ਦੇ ਵਧੀਆ ਅਨੁਸਾਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਤੇ ਚੰਗੀ ਸ਼ਖਸੀਅਤ ਬਣਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕ ਮਨਜੀਤ ਸਿੰਘ ਬਖਸ਼ੀ, ਪ੍ਰਿੰਸੀਪਲ ਮਧੂ ਸ਼ਰਮਾ, ਸੀਨੀਅਰ ਮੈਂਬਰ ਕਰਮ ਸਿੰਘ ਸੋਢੀ , ਵਿਜੇ ਸੌਫਤ, ਇੰਜਨੀਅਰ ਕ੍ਰਿਸ਼ਨ ਕੁਮਾਰ ਹਾਜ਼ਰ ਸਨ।