ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ
ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ
Publish Date: Sun, 18 Jan 2026 03:42 PM (IST)
Updated Date: Mon, 19 Jan 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੁੱਖ ਮੰਤਰੀ ਨੂੰ ਸੁਵਾਲ ਕਰਨ ਲਈ ਮਜੀਠਾ ਵਿਖੇ ਜਾਣਾ ਸੀ, ਪਰ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਅਤੇ ਜਬਰੀ ਜ਼ੁਬਾਨ ਬੰਦ ਕਰਨ ਲਈ ਸੈਂਕੜੇ ਕਿਸਾਨ ਆਗੂਆਂ ਨੂੰ ਘਰਾਂ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਭਗਵੰਤ ਮਾਨ ਸਰਕਾਰ ਦਾ ਵਹਿਮ ਦੂਰ ਕਰਨ ਲਈ ਅਤੇ ਸੁਵਾਲ ਜਵਾਬ ਕਰਨ ਲਈ ਮਜੀਠਾ ਵਿਖੇ ਹਜ਼ਾਰਾ ਦੀ ਗਿਣਤੀ ਵਿਚ ਕਿਸਾਨ ਇਕੱਠੇ ਹੋਏ। ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਆਜ਼ਾਦ) ਜੱਥੇਬੰਦੀ ਵੱਲੋਂ ਵੀ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਬਿਨਾ ਸ਼ਰਤ ਰਿਹਾਅ ਕਰਵਾਉਣ ਲਈ ਤੇ ਸਵਾਲ ਜਵਾਬ ਕਰਨ ਵਾਲੇ ਕਿਸਾਨਾ ਦੀਆਂ ਡਾਂਗ ਦੇ ਜੋਰ ’ਤੇ ਜ਼ੁਬਾਨ ਬੰਦੀ ਖ਼ਿਲਾਫ਼ ਪਿੰਡ ਲੌਂਗੋਵਾਲ ਤੇ ਵੱਖ-ਵੱਖ ਬਲਾਕਾਂ ਵਿਚ ਇਕੱਠ ਕਰ ਕੇ ਨਿਖੇਧੀ ਕੀਤੀ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਹੈ ਜੇਕਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤੇ ਆਉਂਦੇ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਕਿਸਾਨ ਨੂੰ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਹੈਪੀ ਨਮੋਲ, ਜਸਵੀਰ ਸਿੰਘ ਮੈਦੇਵਾਸ, ਸੰਤਰਾਮ ਛਾਜਲੀ, ਹਰਦੇਵ ਕੁਲਾਰ,ਦਰਵਾਰਾ ਲੋਹਾਹਾਖੇੜਾ, ਕਰਮਜੀਤ ਕੌਰ ਡਿੰਡਰਾ, ਸੁਖਦੇਵ ਲੌਂਗੋਵਾਲ, ਸਿੰਦਰ ਬਡਰੁੱਖਾਂ, ਮਹਿੰਦਰ ਮੰਗਵਾਲ , ਗੁਰਚਰਨ ਬਿਗੜਵਾਲ, ਮਤਵਾਲ ਨਮੋਲ,ਜੱਗਰ ਸਾਹਪੁਰ,ਰੁਪਾ ਲੌਂਗੋਵਾਲ, ਬਲਜਿੰਦਰ ਲੌਂਗੋਵਾਲ,ਨੈਬੀ ਲੌਂਗੋਵਾਲ, ਕਰਨੈਲ ਸਿੰਘ ਲੌਂਗੋਵਾਲ ਹਾਜ਼ਰ ਸਨ