ਸੂਦ ਨੇ ਕਿਸਾਨ ਭਰਾਵਾਂ ਤੇ ਹਲਕਾ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ
ਸੂਦ ਨੇ ਕਿਸਾਨ ਭਰਾਵਾਂ ਅਤੇ ਹਲਕਾ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ,
Publish Date: Sat, 11 Apr 2026 05:02 PM (IST)
Updated Date: Sat, 11 Apr 2026 05:05 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇਥੋਂ ਦੀ ਨਵੀਂ ਅਨਾਜ ਮੰਡੀ ਵਿਖੇ ਸਥਿਤ ਮਾਰਕੀਟ ਕਮੇਟੀ ਦਫਤਰ ਵਿਖੇ ਚੇਅਰਮੈਨ ਦੀਪਕ ਸੂਦ ਵੱਲੋਂ ਜਿੱਥੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਉੱਤੇ ਸਬੰਧਤ ਅਫਸਰ ਸਾਹਿਬਾਨ ਨੂੰ ਕਹਿ ਕੇ ਹੱਲ ਕਰਵਾਇਆ। ਇਸ ਤੋਂ ਇਲਾਵਾ ਚੇਅਰਮੈਨ ਦੀਪਕ ਸੂਦ ਵੱਲੋਂ ਪੰਜਾਬ ਸਰਕਾਰ / ਪੰਜਾਬ ਮੰਡੀ ਬੋਰਡ ਵੱਲੋਂ ਖੇਤਾਂ ਜਾਂ ਮੰਡੀਆਂ ਵਿਚ ਕੰਮ ਕਰਦੇ ਸਮੇਂ ਕਿਸਾਨ ਭਰਾਵਾਂ ਅਤੇ ਮਜ਼ਦੂਰਾਂ ਨਾਲ ਹੋਣ ਵਾਲੇ ਖੇਤੀਬਾੜੇ ਹਾਦਸਿਆਂ ’ਚ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਜੇਕਰ ਕਿਸੇ ਕਿਸਾਨ ਜਾਂ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 3 ਲੱਖ ਰੁਪਏ, ਇਕ ਅੰਗ ਕੱਟੇ ਜਾਣ ਉੱਤੇ 48 ਹਜ਼ਾਰ, 2 ਅੰਗ ਕੱਟੇ ਜਾਣ ਉੱਤੇ 72 ਹਜਾਰ, ਉੰਗਲ ਜਾਂ ਅੰਗੂਠਾ ਕੱਟੇ ਜਾਣ ਉੱਤੇ 12000, ਇਸ ਤਰਾਂ ਨਕਾਰਾਪਣ ਦੀ ਸਥਿਤੀ ਵਿੱਚ 25 ਤੋ 50 ਪ੍ਰਤੀਸ਼ਤ ਤੱਕ ਨਕਾਰਾਪਣ ਹੋਣ ਉੱਤੇ 60 ਹਜਾਰ ਰੁਪਏ, 75 ਪ੍ਰਤੀਸ਼ਤ ਤੱਕ ਨਕਾਰਾਪਣ ਹੋਣ ਉੱਤੇ 90 ਹਜ਼ਾਰ ਅਤੇ 100 ਪ੍ਰਤੀਸ਼ਤ ਤੱਕ ਨਕਾਰਾਪਣ ਹੋਣ 1 ਲੱਖ 20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦਾ ਹਾਂ ਕਿ ਮੈਂ ਕੁਝ ਅਜਿਹਾ ਕੰਮ ਕਰਾਂ ਜਿਸ ਨਾਲ ਮੈਂ ਹਲਕਾ ਰਾਜਪੁਰਾ ਵਾਸੀਆਂ ਦੀ ਅਤੇ ਪੂਰੇ ਪੰਜਾਬ ਵਾਸੀਆਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਕਰ ਸਕਾ। ਚੇਅਰਮੈਨ ਸੂਦ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਦੇ ਦੌਰਾਨ ਪੰਜਾਬ ਸੂਬੇ ਦੇ ਲੋਕਾਂ ਦੇ ਨਾਲ ਕੀਤੇ ਗਏ ਵਾਅਦੇ ਅਤੇ ਗਰੰਟੀਆਂ ਨੂੰ 4 ਸਾਲਾਂ ਦੇ ਕਾਰਜਕਾਲ ਦੌਰਾਨ ਹੀ ਪੂਰਾ ਕਰਕੇ ਦਿਖਾਇਆ ਹੈ। ਇਸ ਤੋਂ ਇਲਾਵਾ ਹੋਰ ਰਹਿੰਦੇ ਵਿਕਾਸ ਕਾਰਜ ਅਤੇ ਗਾਰੰਟੀਆਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਤੇ ਹਰੇਕ ਵਰਗ ਵੱਲੋਂ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਐਲਾਨਾਂ ਤੋਂ ਮਿਲ ਰਹੀ ਖੁਸ਼ੀ ਅਤੇ ਹਾਂ ਪੱਖੀ ਹੁੰਗਾਰੇ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੰਜਾਬ ਸੂਬੇ ਅੰਦਰ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਏਗੀ। ਇਸ ਮੌਕੇ ਐਡਵੋਕੇਟ ਮਨੀਸ਼ ਬਤਰਾ, ਮਾਰਕੀਟ ਕਮੇਟੀ ਸਕੱਤਰ ਜਸਵਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।