ਜਾਤੀ ਅਧਾਰਤ ਆਰਥਿਕ ਸਰਵੇਖਣ ਵਧੀਆ ਕਦਮ: ਚੇਅਰਮੈਨ ਸੂਦ
ਜਾਤੀ ਅਧਾਰਤ ਆਰਥਿਕ ਸਰਵੇਖਣ ਵਧੀਆ ਕਦਮ: ਚੇਅਰਮੈਨ ਸੂਦ
Publish Date: Sat, 04 Apr 2026 04:56 PM (IST)
Updated Date: Sat, 04 Apr 2026 04:58 PM (IST)

ਫੋਅੋ 4ਪੀਟੀਐਲ: 16 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ’ਚ ਸ਼ੁਰੂ ਕਰਵਾਇਆ ਜਾਤੀ ਆਧਾਰਿਤ ਆਰਥਿਕ ਸਰਵੇਖਣ ਇਕ ਵਧੀਆ ਕਦਮ ਹੈ,ਜਿਸ ਨਾਲ ਲੋਕਾਂ ਨੂੰ ਬਿਹਤਰ ਆਰਥਿਕ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਵਿਚ ਸਹਾਇਤਾ ਮਿਲੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਅਤੇ ਉੱਘੇ ਆਪ ਆਗੂ ਦੀਪਕ ਸੂਦ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ ਗਿਆ। ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜ ਕਾਲ ਵਿਚ ਪਿਛਲੇ ਸੱਤ ਦਹਾਕਿਆਂ ਤੋਂ ਵੀ ਜ਼ਿਆਦਾ ਵਿਕਾਸ ਦੇ ਕਾਰਜ ਹੋਏ ਹਨ ਅਤੇ ਹੁਣ ਕਰਵਾਏ ਜਾ ਰਹੇ ਜਾਤੀ ਅਧਾਰਤ ਆਰਥਿਕ ਸਰਵੇਖਣ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਦੀ ਅਸਲ ਆਰਥਿਕ ਸਥਿਤੀ ਦੇ ਅੰਕੜੇ ਸਾਹਮਣੇ ਆਉਣਗੇ ਜਿਸ ਨਾਲ ਸਰਕਾਰ ਵੱਲੋਂ ਲੋਕਾਂ ਨੂੰ ਆਰਥਿਕ ਅਤੇ ਸਮਾਜਿਕ ਸੁਰੱਖਿਆ ਦੇ ਲਾਭ ਦੇਣ ਲਈ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਵਿੱਚ ਪੰਚਾਇਤਾਂ ਦੇ ਸਰਪੰਚਾਂ ਦਾ ਮਾਣ ਭੱਤਾ 1200 ਤੋਂ ਵਧਾ ਕੇ 2000 ਪ੍ਰਤੀ ਮਹੀਨਾ ਕਰਨਾ, ਪੇਂਡੂ ਅਤੇ ਸ਼ਹਿਰੀ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕਰਨਾ, ਪੰਜਾਬ ਦੀ ਜਵਾਨੀ ਨੂੰ ਖੇਡਾਂ ਵਾਲੇ ਪਾਸੇ ਤੋਰਨ ਲਈ 3000 ਖੇਡ ਮੈਦਾਨ ਵਿਕਸਿਤ ਕਰਨਾ,ਪੰਚਾਇਤਾਂ ਲਈ 500 ਨਵੇਂ ਪੰਚਾਇਤ ਘਰ ਬਣਾਉਣਾ, ਛੱਪੜਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਨਾ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨਾ ਪ੍ਰਮੁੱਖ ਹਨ। ਉਨ੍ਹਾਂ ਕਿਹਾ ਕਿ ਲੋਕ ਮਾਨ ਸਰਕਾਰ ਦੀਆਂ ਚਾਰ ਸਾਲ ਦੀਆਂ ਦੀਆਂ ਪ੍ਰਾਪਤੀਆਂ ਤੋਂ ਬਹੁਤ ਖੁਸ਼ ਹਨ ਅਤੇ ਹੁਣ ਤੋਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪ ਦੇ ਹੱਕ ਵਿੱਚ ਹਵਾ ਚੱਲਣ ਲੱਗ ਪਈ ਹੈ ਜਿਸ ਨਾਲ ਇਹ ਤੈਅ ਹੈ ਕਿ ਪੰਜਾਬ ਵਿੱਚ ਮੁੜ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।