ਗੁਜਰਾਤ ’ਚ ਬਣੇਗੀ ‘ਆਪ’ ਦੀ ਸਰਕਾਰ : ਚੇਅਰਮੈਨ ਸੂਦ
ਇਸ ਵਾਰ ਗੁਜਰਾਤ ਵਿੱਚ ਬਣੇਗੀ ਆਪ ਦੀ ਸਰਕਾਰ -ਚੇਅਰਮੈਨ ਦੀਪਕ ਸੂਦ
Publish Date: Sat, 17 Jan 2026 04:30 PM (IST)
Updated Date: Sat, 17 Jan 2026 04:33 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਗੁਜਰਾਤ ਦੇ ਲੋਕ ਇਸ ਵਾਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ ਅਤੇ ਉਹ ਚੋਣਾਂ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਗੁਜਰਾਤ ਵਿੱਚ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਵਿੱਢੀ ਗਈ ਮੁਹਿੰਮ ਵਿੱਚ ਗੁਜਰਾਤ ਦੇ 10 ਦਿਨਾਂ ਦੌਰੇ ਤੋਂ ਪੰਜਾਬ ਮੁੜਨ ’ਤੇ ਕੀਤਾ। ਇਸ ਮੌਕੇ ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਗੁਜਰਾਤ ਵਿੱਚ ਬਹੁਤ ਵੱਡੇ ਉਦਯੋਗਪਤੀ ਅਤੇ ਸਮਾਜ ਸੇਵੀ ਨਿੰਕੁਜ ਭਾਈ ਪੋਕੀਆ ਆਪ ਕਨਵੀਨਰ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਲਾਈਨ ਲੱਗੀ ਹੋਈ ਹੈ। ਸੂਦ ਨੇ ਕਿਹਾ ਕਿ ਉਨ੍ਹਾਂ ਨੇ ਗੁਜਰਾਤ ਵਿੱਚ ਪ੍ਰਚਾਰ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਮਨ ਦੀ ਗੱਲ ਭਾਂਪ ਲਈ ਕਿ ਉਹ ਪਿਛਲੀ ਵਾਰ ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਲਿਆਉਣ ਤੋਂ ਖੁੰਝ ਕੇ ਹੁਣ ਪਛਤਾ ਰਹੇ ਹਨ ਅਤੇ ਇਸ ਵਾਰ ਉਹ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤੱਤਪਰ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ‘ਆਪ’ ਆਗੂ ਮਨੀਸ਼ ਕੁਮਾਰ ਬਤਰਾ, ਸ਼ਰਤ ਭਾਈ ਭੁਜਾਵੀਆ, ਐਡਵੋਕੇਟ ਵਿਪੁਲ ਭਾਈ ਉਗਰੇਜੀਆ ਵੀ ਬਤੌਰ ਟੀਮ ਮੈਂਬਰ ਮੌਜੂਦ ਸਨ।