ਚੇਅਰਮੈਨ ਦੀਪਕ ਨੇ ਵਿਕਾਸ ਕਾਰਜਾਂ ਬਾਰੇ ਕਰਵਾਇਆ ਜਾਣੂ
ਚੇਅਰਮੈਨ ਦੀਪਕ ਨੇ ਮੀਟਿੰਗ ਕਰਕੇ ਵਿਕਾਸ ਕਾਰਜਾਂ ਬਾਰੇ ਕਰਵਾਇਆ ਜਾਣੂ
Publish Date: Wed, 25 Mar 2026 04:21 PM (IST)
Updated Date: Wed, 25 Mar 2026 04:23 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਮਾਰਕੀਟ ਕਮੇਟੀ ਦਫਤਰ ਰਾਜਪੁਰਾ ਵਿਖੇ ਅੱਜ ਚੇਅਰਮੈਨ ਦੀਪਕ ਸੂਦ ਦੀ ਅਗਵਾਈ ’ਚ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾ ਦੇ ਨਾਲ ਮੀਟਿੰਗ ਕਰਕੇ ਪੰਜਾਬ ਮੰਡੀ ਬੋਰਡ ਵਿਭਾਗ ਵੱਲੋਂ ਪਿੰਡਾਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣੂ ਕਰਵਾਉਣ ਦੇ ਲਈ ਮੀਟਿੰਗ ਸੱਦੀ ਗਈ। ਜਿਸ ਵਿਚ ਕ੍ਰਿਸ਼ਨ ਕੁਮਾਰ, ਸਰਪੰਚ ਮਲਕੀਤ ਕੌਰ ਪਿੰਡ ਉਗਾਣਾ, ਜੋਗਾ ਸਿੰਘ, ਸਰਪੰਚ ਗੁਰਪ੍ਰੀਤ ਕੌਰ ਪਿੰਡ ਉਕਸੀ, ਜਗਦੀਸ਼ ਸਿੰਘ, ਸਰਪੰਚ ਜਸਪਾਲ ਕੌਰ ਪਿੰਡ ਅਲੂਣਾ, ਨਰਿੰਦਰ ਸਿੰਘ, ਸਰਪੰਚ ਸੰਦੀਪ ਕੌਰ ਪਿੰਡ ਸੁਰਲ ਖੁਰਦ, ਚਰਨਜੀਤ ਸਿੰਘ, ਸਰਪੰਚ ਮਨਜੀਤ ਕੌਰ ਪਿੰਡ ਸਧਰੋਰ ਨੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਦੀਪਕ ਸੋਧ ਵੱਲੋਂ ਦੱਸਿਆ ਗਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਈ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਹਨ ਜਿਹੜੀਆਂ ਕਿ ਅਧੀਨ ਆਉਂਦੇ ਪਿੰਡਾਂ ਦੇ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਵੱਲੋਂ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਬਾਰੇ ਤੇ ਪੰਜਾਬ ਮੰਡੀ ਬੋਰਡ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਤਾਂ ਜੋ ਇਹਨਾਂ ਸਕੀਮਾਂ ਦਾ ਲਾਭ ਪਿੰਡਾਂ ਦੇ ਜ਼ਰੂਰਤਮੰਦ ਵਿਅਕਤੀ ਲੈ ਸਕਣ। ਇਸ ਮੌਕੇ ਪਿੰਡਾਂ ’ਚ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅਖੀਰ ਚੇਅਰਮੈਨ ਦੀਪਕ ਸੂਦ ਵੱਲੋਂ ਸਰਪੰਚ ਸਾਹਿਬਾਨ ਨੂੰ ਭਰੋਸਾ ਦਵਾਇਆ ਗਿਆ ਕਿ ਪੰਜਾਬ ਮੰਡੀ ਬੋਰਡ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਜਰੂਰਤਮੰਦਾਂ ਦੀ ਸਹਾਇਤਾ ਦੇ ਲਈ ਵਚਨਬੱਧ ਹੈ।