ਸਰਕਾਰ ’ਚ ਭਿ੍ਰਸ਼ਟਾਚਾਰ ਲਗਾਤਾਰ ਜਾਰੀ : ਦੀਪਕ
ਆਮ ਆਦਮੀ ਪਾਰਟੀ ਸਰਕਾਰ ਵਿੱਚ ਭਿ੍ਰਸ਼ਟਾਚਾਰ ਲਗਾਤਾਰ ਜਾਰੀ: ਦੀਪਕ ਇੰਦੌਰ
Publish Date: Sun, 05 Apr 2026 04:35 PM (IST)
Updated Date: Sun, 05 Apr 2026 04:37 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਆਮ ਆਦਮੀ ਪਾਰਟੀ ਦੇ ਆਗੂ ਲਗਾਤਾਰ ਵੱਡੇ ਪੱਧਰ ’ਤੇ ਭਰਿਸ਼ਟਾਚਾਰ ਕਰ ਰਹੇ ਨੇ ਲਗਾਤਾਰ ਸ਼ਹਿਰ ਵਿਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਜਾਰੀ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਵਿਚ ਭਾਰੀ ਗਿਣਤੀ ਅੰਦਰ ਸਾਥੀਆਂ ਨੂੰ ਲੈ ਵਾਰਡ ਨੰਬਰ 14 ਦੇ ਸ਼੍ਰੋਮਣੀ ਅਕਾਲੀ ਦਲ ਤੋਂ ਸੇਵਾਦਾਰ ਦੀਪਕ ਕੁਮਾਰ ਇੰਦੌਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਪ੍ਰਗਟਾਏ ਦੀਪਕ ਨੇ ਕਿਹਾ ਕਿ ਵਾਰਡ ਨੰਬਰ 14 ਤੋਂ ਇਲਾਵਾ ਸਮੁੱਚੇ ਸ਼ਹਿਰ ਵਿੱਚੋਂ ਉਹਨਾਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ। ਉਨ੍ਹਾਂ ਦਾ ਦਾਅਵਾ ਕੀਤਾ ਕਿ ਆਉਣ ਵਾਲੀ 2027 ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ। ਲੋਕ ਮੁੜ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਵੱਡੀ ਗਿਣਤੀ ’ਚ ਸਾਥੀਆਂ ਨੂੰ ਨਾਲ ਲੈ ਰੈਲੀ ਵਿੱਚ ਪਹੁੰਚੇ ਦੀਪਕ ਇੰਦੌਰ ਦਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਉਹਨਾਂ ਦੇ ਪੁੱਤਰ ਜਗਦੀਸ਼ ਲਾਲਕਾ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪਵਨ ਕੁਮਾਰ ਕ੍ਰਾਂਤੀ, ਬਬਲੂ ਚੌਹਾਨ, ਹੇਮਰਾਜ, ਪ੍ਰਿੰਸ ਕਰਤਾਰਪੁਰਾ ਤੁੰਗ ,ਕਸ਼ਮੀਰ ਲਾਲ, ਸੰਜੇ ਕੁਮਾਰ, ਵਿਜੇ ਸੱਬਰਵਾਲ, ਮੋਰ ਸਿੰਘ, ਅਜੇ ਕੁਮਾਰ, ਅਜੇ ਖਟਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਵਰਕਰ ਅਤੇ ਵਾਰਡ ਨੰਬਰ 14 ਦੇ ਵਸਨੀਕ ਔਰਤਾਂ ਸਮੇਤ ਹਾਜ਼ਰ ਸਨ।