ਗਰੀਬ ਦੇ ਚੁੱਲ੍ਹੇ ’ਤੇ ਵਾਰ ਕਰਨ ਵਾਲੀ ਕੇਂਦਰ ਸਰਕਾਰ ਵਿਰੁੱਧ ਜੰਗ ਦਾ ਐਲਾਨ
ਗਰੀਬ ਦੇ ਚੁੱਲ੍ਹੇ 'ਤੇ ਵਾਰ ਕਰਨ ਵਾਲੀ ਕੇਂਦਰ ਸਰਕਾਰ ਵਿਰੁੱਧ ਜੰਗ ਦਾ ਐਲਾਨ
Publish Date: Thu, 08 Jan 2026 04:39 PM (IST)
Updated Date: Fri, 09 Jan 2026 04:03 AM (IST)

10 ਜਨਵਰੀ ਨੂੰ ਮਨਰੇਗਾ ਬਚਾਓ ਸੰਗਰਾਮ ਰੈਲੀ : ਵਿਜੈਇੰਦਰ ਸਿੰਗਲਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਹਲਕਾ ਸੰਗਰੂਰ, ਬਰਨਾਲਾ, ਬੁਢਲਾਡਾ ਤੇ ਅਮਰਗੜ੍ਹ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਮਕਸਦ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਵਿਚ ਕੀਤੇ ਗਏ ਗਰੀਬ ਵਿਰੋਧੀ ਬਦਲਾਵਾਂ ਵਿਰੁੱਧ ਰਣਨੀਤੀ ਉਲੀਕਣਾ ਤੇ 10 ਜਨਵਰੀ ਨੂੰ ਸੰਗਰੂਰ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ 20 ਸਾਲਾਂ ਤੋਂ ਸਫਲ ਚੱਲ ਰਹੇ ਮਨਰੇਗਾ ਕਾਨੂੰਨ ਨੂੰ ਤਹਿਸ-ਨਹਿਸ ਕਰ ਕੇ ਮਜ਼ਦੂਰਾਂ ਦੇ ਹੱਕਾਂ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਇਹ ਲੜਾਈ ਸਿਰਫ਼ ਇਕ ਕਾਨੂੰਨ ਦੀ ਨਹੀਂ, ਬਲਕਿ ਗਰੀਬ ਦੀ ਅਣਖ ਅਤੇ ਰੋਜ਼ੀ-ਰੋਟੀ ਦੀ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਅਤੇ ਮਨਰੇਗਾ ਕਾਮਿਆਂ ਨੂੰ ਸੱਦਾ ਦਿੱਤਾ ਕਿ 10 ਜਨਵਰੀ ਨੂੰ ਅਨਾਜ਼ ਮੰਡੀ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਇਸ ਗੂੰਗੀ-ਬੋਲੀ ਸਰਕਾਰ ਦੇ ਕੰਨਾਂ ਤੱਕ ਮਜ਼ਦੂਰਾਂ ਦੀ ਆਵਾਜ਼ ਪਹੁੰਚਾਈ ਜਾ ਸਕੇ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ, ਬਰਨਾਲਾ ਤੋਂ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ, ਦੁਰਲੱਭ ਸਿੱਧੂ, ਮਾਲੇਰਕੋਟਲਾ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ, ਕੁਲਵੰਤ ਰਾਏ ਸਿੰਗਲਾ ਬਰੇਟਾ, ਮਾਇਕਲ ਗਾਗੋਵਾਲ ਜਿਲ੍ਹਾ ਪ੍ਰਧਾਨ ਮਾਨਸਾ, ਸਤਪਾਲ ਸਿੰਘ ਬੁਢਲਾਡਾ, ਸਾਬਕਾ ਵਿਧਾਇਕ ਧੂਰੀ ਦਲਬੀਰ ਸਿੰਘ ਗੋਲਡੀ, ਰਾਹੁਲ ਭੱਠਲ ਲਹਿਰਾ, ਰਾਜਿੰਦਰ ਦੀਪਾ ਸੁਨਾਮ, ਸੁਭਾਸ਼ ਗਰੋਵਰ ਸਾਬਕਾ ਜਿਲਾ ਪ੍ਰਧਾਨ, ਸਨਮੀਕ ਹੈਨਰੀ ਲਹਿਰਾ, ਸਤਨਾਮ ਸੱਤਾ ਦਿੜ੍ਹਬਾ, ਸ਼ੁਭਮ ਸ਼ੁਭੀ ਧੂਰੀ, ਹਰਦੀਪ ਦੌਲਤਪੁਰ ਅਤੇ ਸੁਨਾਮ ਤੋਂ ਜਸਵਿੰਦਰ ਸਿੰਘ ਧੀਮਾਨ, ਹਲਕਾ ਭਦੌੜ ਤੋਂ ਪਿਰਮਲ ਧੌਲਾ, ਬਨੀ ਖੈਰਾ, ਜਸਮੇਰ ਸਿੰਘ, ਅੰਗਰੇਜ ਥੇੜੀ ਸਰਪੰਚ ਅਤੇ ਅਮਰਗੜ੍ਹ ਤੋਂ ਸਮਿਤ ਸਿੰਘ ਹਲਕਾ ਇੰਚਾਰਜ ਅਮਰਗੜ੍ਹ, ਗੁਰਜੋਤ ਢੀਂਡਸਾ ਅਮਰਗੜ੍ਹ ਅਤੇ ਕਮਲ ਧਾਲੀਵਾਲ ਅਮਰਗੜ੍ਹ ਅਤੇ ਰਣਵੀਰ ਕੌਰ ਹਾਜ਼ਰ ਸਨ।