ਨਵੇਂ ਰਾਸ਼ਨ ਕਾਰਡ ਬਣਾਉਣ ਦਾ ਫ਼ੈਸਲਾ, ਸਿਰਫ ਵੋਟ ਹਥਿਆਉਣਾ : ਡੇਅਰੀਵਾਲਾ
ਨਵੇਂ ਰਾਸ਼ਨ ਕਾਰਡ ਬਣਾਉਣ ਦਾ ਫ਼ੈਸਲਾ, ਸਿਰਫ ਵੋਟ ਹਥਿਆਉਣਾ : ਡੇਅਰੀਵਾਲਾ
Publish Date: Tue, 17 Mar 2026 03:58 PM (IST)
Updated Date: Wed, 18 Mar 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਸਰਗਰਮ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਸੂਬਾ ਸਰਕਾਰ ਵੱਲੋਂ 10 ਲੱਖ ਨਵੇ ਰਾਸ਼ਨ ਕਾਰਡ ਬਣਾਉਣ ਦੇ ਫ਼ੈਸਲੇ ਨੂੰ ਨਿਰਾ ਝੂਠ ਦਾ ਪੁਲੰਦਾ ਅਤੇ ਚੋਣ ਸਟੰਟ ਦੱਸਿਆ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਇਨ੍ਹਾ ਕਾਰਡਾ ਦਾ ਹਸ਼ਰ ਵੀ ਪਹਿਲਾ ਕੱਟੇ ਗਏ ਲੱਖਾਂ ਰਾਸ਼ਨ ਕਾਰਡਾ ਵਾਲਾ ਹੀ ਹੋਵੇਗਾ। ਜਦ ਕਿ ਚਾਰ ਸਾਲਾਂ ਵਿੱਚ ਖੁਦ ਸੂਬਾ ਸਰਕਾਰ ਨੇ ਲੋੜਵੰਦ ਪਰਿਵਾਰਾਂ ਨੂੰ ਕਣਕ ਦਾ ਇੱਕ ਦਾਣਾ ਵੀ ਮੁਹੱਈਆ ਨਹੀਂ ਕਰਵਾਇਆ। ਸਗੋਂ ਕੁਝ ਦਿਨ ਆਟੇ ਵਾਲੀਆਂ ਥੈਲੀਆਂ ਤੇ ਆਪਣੀਆਂ ਫੋਟੋਆਂ ਦੀ ਮਸਹੂਰੀ ਕਰਕੇ ਸਰਕਾਰ ਦੀ ਇਹ ਸਕੀਮ ਸਿਰੇ ਚੜ੍ਹਨ ਤੋਂ ਪਹਿਲਾ ਹੀ ਦਮ ਤੋੜ ਗਈ। ਡੇਅਰੀ ਵਾਲਾ ਨੇ ਕਿਹਾ ਪਹਿਲਾ ਹੀ ਸੂਬਾ ਸਰਕਾਰ ਨੇ ਕੇਦਰੀ ਦਿਸ਼ਾ ਨਿਰਦੇਸ਼ਾ ਦੇ ਹਵਾਲਾ ਦੇ ਕੇ ਸੂਬੇ ਵਿਚ ਲਗਭਗ 11 ਲੱਖ ਰਾਸ਼ਨ ਕਾਰਡ ਕੱਟ ਦਿੱਤੇ ਸਨ।ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਿਰਫ਼ ਸਰਕਾਰੀ ਨੌਕਰੀ ਕਰ ਰਹੇ ਵਿਅਕਤੀ ਨੂੰ ਛੱਡ ਕੇ ਹਰ ਪਰਿਵਾਰ ਨੂੰ ਰਾਸ਼ਨ ਕਾਰਡ ਦੇਣ ਦੀ ਗੱਲ ਕਹੀ ਜਾ ਰਹੀ ਹੈ, ਤਾਂ ਫਿਰ ਉਹ 11 ਲੱਖ ਪਰਿਵਾਰ ਕਿਹੜੇ ਨਿਯਮਾ ਤਹਿਤ ਅਯੋਗ ਕਰਾਰ ਦਿੱਤੇ ਗਏ ਸਨ, ਕੀ ਉਹ ਪਰਿਵਾਰ ਪਿਛਲੇ ਸਮੇਂ ਦੌਰਾਨ ਸਰਕਾਰੀ ਅਣਗਹਿਲੀ ਕਾਰਨ ਆਪਣੇ ਹੱਕੀ ਅਨਾਜ ਤੋਂ ਵਾਝਾਂ ਨਹੀ ਰਹੇ।
ਉਨ੍ਹਾ ਕਿਹਾ ਕਿ ਸਰਕਾਰ ਵੱਲੋ ਨਵੇਂ ਕਾਰਡ ਬਣਾਉਣ ਦਾ ਕਦਮ ਉੱਪਰ ਕਿਸੇ ਨੂੰ ਲੋਕ ਪੱਖੀ ਲੱਗ ਸਕਦਾ ਹੈ, ਪਰ ਇਸ ਪਿੱਛੇ ਸਰਕਾਰ ਦੀ ਨੀਅਤ ਨੇ ਜਨਤਾ ਦੇ ਮਨਾ ਵਿਚ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ। ਕਿ ਚੋਣਾਂ ਦੇ ਨਜ਼ਦੀਕ ਅਜਿਹੀਆ ਲੋਕ ਲੁਭਾਊ ਸਕੀਮਾ ਦਾ ਐਲਾਨ ਕੀਤਾ ਜਾਦਾ ਹੈ, ਜੋ ਚੋਣਾ ਲੰਘਣ ਤੋਂ ਬਾਅਦ ਮੁੜ ਪੜਤਾਲ ਦੇ ਨਾ 'ਤੇ ਬੰਦ ਕਰ ਦਿੱਤੀਆਂ ਜਾਂਦੀਆ ਹਨ। ਉਨ੍ਹਾ ਕਿਹਾ ਕਿ ਜਨਤਾ ਨੂੰ ਅਜਿਹੇ ’ਚੋਣ ਸਟੰਟਾਂ ਤੋਂ ਬਚਾਉਣ ਲਈ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਕਾਰਡ ਪੱਕੇ ਤੌਰ 'ਤੇ ਜਾਰੀ ਰਹਿਣਗੇ ਜਾ ਫਿਰ ਕੁਝ ਮਹੀਨਿਆਂ ਬਾਅਦ ਇਨ੍ਹਾਂ ਨੂੰ ਮੁੜ ਰੱਦ ਕਰ ਦਿੱਤਾ ਜਾਵੇਗਾ।