ਲੇਖਕ ਰਣਜੀਤ ਲਹਿਰਾ ਨੂੰ ਅੰਤਿਮ ਦਿੱਤੀ ਵਿਦਾਇਗੀ
ਸਰੀਰਦਾਨੀ ਇਨਕਲਾਬੀ ਆਗੂ ਅਤੇ ਲੇਖ਼ਕ ਰਣਜੀਤ ਲਹਿਰਾ ਨੂੰ ਅੰਤਿਮ ਵਿਦਾਇਗੀ
Publish Date: Wed, 11 Feb 2026 05:32 PM (IST)
Updated Date: Wed, 11 Feb 2026 05:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰੀਰਦਾਨੀ, ਮਾਰਕਸਵਾਦੀ ਇਨਕਲਾਬੀ ਆਗੂ ਤੇ ਲੇਖਕ, ਅਨੁਵਾਦਕ, ਸਾਬਕਾ ਵਿਦਿਆਰਥੀ ਆਗੂ ਰਣਜੀਤ ਲਹਿਰਾ ਦੀ ਅੰਤਿਮ ਵਿਦਾਇਗੀ ਮੌਕੇ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੇਜਲ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਜਥੇਬੰਦੀਆਂ ਦੇ ਆਗੂਆਂ ਨੇ ਰਣਜੀਤ ਲਹਿਰਾ ਦੀ ਦੇਹ ਉਪਰ ਝੰਡੇ ਪਾਉਂਦਿਆਂ ਨਾਅਰਿਆਂ ਦੀ ਗੂੰਜ ਚ ਆਪਣੇ ਮਹਿਬੂਬ ਲੇਖ਼ਕ ਅਤੇ ਆਗੂ ਨੂੰ ਰਜਿੰਦਰਾ ਮੈਡੀਕਲ ਕਾਲਜ, ਪਟਿਆਲਾ ਦੇ ਖੋਜ ਕਾਰਜਾਂ ਲਈ ਰਵਾਨਾ ਕੀਤਾ। ਇਨਕਲਾਬੀ ਕੇਂਦਰ ਪੰਜਾਬ ਅਤੇ ਲਾਲ ਪਰਚਮ ਵੱਲੋਂ ਮੁਖਤਿਆਰ ਸਿੰਘ ਪੂਹਲਾ, ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾਂ, ਅਦਾਰਾ ਸੁਰਖ਼ ਲੀਹ ਦੇ ਜਸਪਾਲ ਜੱਸੀ, ਪਾਵੇਲ ਕੁੱਸਾ, ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਪੀ.ਡਬਲਿਯੂ ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਦੇ ਦਰਬਾਰਾ ਸਿੰਘ ਛਾਜਲਾ, ਕਿਰਤੀ ਕਿਸਾਨ ਯੂਨੀਅਨ ਦੇ ਰਾਮਿੰਦਰ ਸਿੰਘ ਪਟਿਆਲਾ, ਪੰਜਾਬ ਕਿਸਾਨ ਯੂਨੀਅਨ ਵੱਲੋਂ ਰੁਲਦੂ ਸਿੰਘ ਮਾਨਸਾ, ਬੀਕੇਯੂ-ਡਕੌਂਦਾ ਦੇ ਜਗਮੋਹਨ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਲਛਮਣ ਸਿੰਘ ਅਲੀਸ਼ੇਰ, ਜਮਹੂਰੀ ਅਧਿਕਾਰ ਸਭਾ ਦੇ ਨਰਭਿੰਦਰ ਸਿੰਘ, ਪ੍ਰਿਤਪਾਲ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਹਰਭਗਵਾਨ ਗੁਰਨੇ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ, ਪੈਨਸ਼ਨਰ ਐਸ਼ੋਸੀਏਸ਼ਨ ਵੱਲੋਂ ਗੁਰਚਰਨ ਸਿੰਘ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।