ਅਣਪਛਾਤੀ ਲਾਸ਼ ਮਿਲੀ
ਪਿੰਡ ਮਹਿਮੂਦਪੁਰ ਕੋਲੋਂ ਇਕ ਬੇਹੋਸ਼ੀ ਦੀ ਹਾਲਤ ਵਿਚ ਅਣਪਛਾਤੇ ਵਿਅਕਤੀ ਦੇ
Publish Date: Wed, 11 Mar 2026 06:37 PM (IST)
Updated Date: Wed, 11 Mar 2026 06:39 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ,• ਭੁਨਰਹੇੜੀ : ਪਿੰਡ ਮਹਿਮੂਦਪੁਰ ਕੋਲੋਂ ਇਕ ਬੇਹੋਸ਼ੀ ਦੀ ਹਾਲਤ ਵਿਚ ਅਣਪਛਾਤੇ ਵਿਅਕਤੀ ਦੇ ਮਿਲਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੁੱਨਰਹੇੜੀ ਚੌਕੀ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਤੋਂ ਇਤਲਾਅ ਮਿਲੀ ਸੀ ਕਿ ਪਿੰਡ ਮਹਿਮੂਦਪੁਰ ਕੋਲ ਕੋਈ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਡਿੱਘਿਆ ਪਿਆ ਹੈ ਜਦੋਂ ਉਸ ਨੂੰ ਐਂਬੂਲੈਂਸ ਦੁਆਰਾ ਰਜਿੰਦਰਾ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਤਾਂ ਜ਼ੇਰੇ ਇਲਾਜ ਦੌਰਾਨ ਉਸ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਹੁਣ ਉਸ ਵਿਅਕਤੀ ਦੀ ਲਾਸ਼ ਨੂੰ 72 ਘੰਟਿਆਂ ਲਈ ਪਹਿਚਾਣ ਵਾਸਤੇ ਮੁਰਦਾ ਘਰ ਰਜਿੰਦਰਾ ਹਸਪਤਾਲ ਵਿੱਚ ਰੱਖਿਆ ਗਿਆ ਹੈ, ਉਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।