ਅਣਪਛਾਤੀ ਲਾਸ਼ ਮਿਲੀ
ਥਾਣਾ ਸਦਰ ਅਧੀਨ ਪੁਲਿਸ ਚੌਕੀ ਗਾਜੇਵਾਸ ਦੇ ਪਿੰਡ ਬੰਮ
Publish Date: Fri, 06 Mar 2026 06:50 PM (IST)
Updated Date: Fri, 06 Mar 2026 06:54 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਸਮਾਣਾ : ਥਾਣਾ ਸਦਰ ਅਧੀਨ ਪੁਲਿਸ ਚੌਕੀ ਗਾਜੇਵਾਸ ਦੇ ਪਿੰਡ ਬੰਮਣਾ ਦੀ ਖੇਤਾਂ ’ਚੋਂ ਇਕ ਅਣਪਛਾਤੀ ਲਾਸ਼ ਮਿਲਣ ਦੀ ਸੂਚਨਾ ਹੈ। ਜਾਣਕਾਰੀ ਦਿੰਦਿਆਂ ਗਾਜੇਵਾਸ ਪੁਲਿਸ ਚੌਕੀ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਅਣਪਛਾਤੀ ਲਾਸ਼ ਜਿਸ ਦੀ ਉਮਰ ਕਰੀਬ 30 ਸਾਲ, ਕੱਦ 5'-5", ਰੰਗ ਕਾਲਾ, ਚਿਹਰਾ ਗੋਲ, ਜਿਸ ਦੇ ਨੀਲੇ ਰੰਗ ਦੀ ਲੋਅਰ ਅਤੇ ਫਿੱਕੇ ਸੰਤਰੀ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਹੈ। ਲਾਸ਼ ਨੂੰ ਸਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਜਿਸ ਕਿਸੇ ਨੂੰ ਵੀ ਇਸ ਲਾਸ਼ ਸਬੰਧੀ ਜਾਣਕਾਰੀ ਮਿਲੇ ਤਾਂ ਉਹ ਮੋਬਾਈਲ ਨੰਬਰਾਂ 95929- 12426 ਤੇ 95929-12493 ਤੇ ਸੰਪਰਕ ਕਰਨ ।