ਨਵੇਂ ਡੀਸੀ ਵਰਜੀਤ ਵਾਲੀਆ ਦਾ ਕੀਤਾ ਸਨਮਾਨ
ਨਵੇਂ ਡੀ.ਸੀ. ਵਰਜੀਤ ਵਾਲੀਆ ਦਾ ਕੀਤਾ ਸਨਮਾਨ
Publish Date: Sun, 25 Jan 2026 05:47 PM (IST)
Updated Date: Sun, 25 Jan 2026 05:49 PM (IST)

ਫੋਟੋ 25ਪੀਟੀਐਲ: 18 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਨੇ ਨਵੇਂ ਪਟਿਆਲਾ ਡੀ.ਸੀ. ਵਰਜੀਤ ਵਾਲੀਆ ਆਈ.ਏ.ਐਸ. ਨੂੰ ਡੀ.ਸੀ. ਕੰਪਲੈਕਸ ਵਿਖੇ ਇਕ ਸਾਦਾ ਪਰ ਸਨੇਹ ਭਰਭੂਰ ਸਨਮਾਨ ਸਮਾਗਮ ਵਿਚ ਸਨਮਾਨਤ ਕੀਤਾ। ਨਟਾਸ ਡਾਇਰੈਕਟਰ ਪ੍ਰਾਣ ਸੱਭਰਵਾਲ ਪਦਮ ਸ਼੍ਰੀ ਐਵਾਰਡੀ, ਅੰਮ੍ਰਿਤਪਾਲ ਸਿੰਘ, ਹਰਪਾਲ ਮਾਨ ਆਦਿ ਕਲਾਕਾਰਾਂ ਨੇ ਡੀਸੀ ਸਾਹਿਬ ਨੂੰ ਐਵਾਰਡ ਆਫ ਆਨਰ, ਸ਼ਾਲ, ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ। ਨਟਾਸ ਪ੍ਰਧਾਨ ਜੀਐੱਸ ਕੱਕੜ ਅਤੇ ਪ੍ਰਾਣ ਸੱਭਰਵਾਲ ਨੇ ਦਸਿਆ ਕਿ ਵਰਜੀਤ ਵਾਲੀਆ ਇਕ ਇਮਾਨਦਾਰ, ਲੋਕ ਹਿਤੈਸ਼ੀ, ਕੁਸ਼ਲ ਪ੍ਰਸ਼ਾਸ਼ਕ ਦੇ ਤੋਰ ਤੇ ਜਾਣੇ ਜਾਂਦੇ ਹਨ। ਸੱਭਰਵਾਲ ਨੇ ਕਿਹਾ ਕਿ ਡੀਸੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਜਿ਼ਲ੍ਹਾ ਪਟਿਆਲਾ ਨਵੀਆਂ ਉਚਾਈਆਂ ਨੂੰ ਛੁਹੇਗਾ ਅਤੇ ਥੀਏਟਰ ਕਲਾਵਾਂ ਨੂੰ ਵੀ ਬਲ ਮਿਲੇਗਾ। ਨਟਾਸ ਨੇ ਉਨ੍ਹਾਂ ਦੀ ਸੁਖ—ਸ਼ਾਂਤੀ ਅਤੇ ਸਮਰਿੱਧੀ ਲਈ ਸ਼ੁੱਭ ਇਛਾਵਾਂ ਭੇਂਟ ਕੀਤੀਆਂ ਅਤੇ ਸਰਕਾਰੀ ਸਕੀਮਾਂ ਨੂੰ ਸਿਰੇ ਚਾੜਨ ਵਿਚ ਸਹਿਯੋਗ ਦਾ ਭਰੋਸਾ ਦਿਵਾਇਆ। ਡੀ.ਸੀ. ਸਾਹਿਬ ਨੇ ਨਟਾਸ ਦੀ 25 ਸਾਲ ਪੁਰਾਣੀ ਬਾਰਾਦਰੀ ਗਾਰਡਨ ਥੀਏਟਰ ਲਹਿਰ ਤਹਿਤ ਹੁਣ ਤੱਕ 281 ਮਾਸਿਕ ਨਾਟਕ ਮੇਲਿਆਂ ਦੇ ਸਫਲ ਆਯੋਜਿਨ ਬਾਰੇ ਪ੍ਰਸ਼ੰਸ਼ਾ ਕੀਤੀ, ਮਾਣ ਸਨਮਾਨ ਲਈ ਧੰਨਵਾਦ ਕੀਤਾ ਅਤੇ ਸਰਪਰਸਤੀ ਦਾ ਭਰੋਸਾ ਦਿਵਾਇਆ। ਸੱਭਰਵਾਲ ਨੇ ਦਸਿਆ ਕਿ ਇਸ ਅਭੀਨੰਦਨ ਉਦਮ ਵਿਚ ਨਟਾਸ ਦੇ ਮੁਖ ਸਰਪਰਸਤ ਦਾਨਵੀਰ ਡਾ: ਐਸ.ਪੀ. ਸਿੰਘ ਓਬਰਾਏ (ਦੁਬਈ), ਪ੍ਰਧਾਨ ਗੁਰਬਚਨ ਸਿੰਘ ਕੱਕੜ, ਸੀ.ਮੀਤ ਪ੍ਰਧਾਨ ਰਾਜਿੰਦਰ ਵਰਮਾ, ਪੀ.ਸੀ. ਤਿਵਾੜੀ, ਚੇਅਰਮੈਨ ਅਕਸ਼ੇ ਗੋਪਾਲ ਅਤੇ ਸਮੂੰਹ ਕਲਾਕਾਰਾਂ ਦੀਆਂ ਸ਼ੁਭਇਛਾਵਾਂ ਸ਼ਾਮਲ ਹਨ।