ਚੀਫ ਜਸਟਿਸ ਆਫ਼ ਇੰਡੀਆ ਦੇਸ਼ ਦੇ ਨੌਜਵਾਨਾਂ ਤੋਂ ਮਾਫੀ ਮੰਗਣ : ਛਬੀਲਪੁਰ
ਚੀਫ ਜਸਟਿਸ ਆਫ਼ ਇੰਡੀਆ ਦੇਸ਼ ਦੇ ਨੌਜਵਾਨਾਂ ਤੋਂ ਮਾਫੀ ਮੰਗਣ: ਦਵਿੰਦਰ ਛਬੀਲਪੁਰ
Publish Date: Sun, 17 May 2026 06:13 PM (IST)
Updated Date: Sun, 17 May 2026 06:15 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਨੌਜਵਾਨ ਭਾਰਤ ਸਭਾ ਚੀਫ ਜਸਟਿਸ ਆਫ਼ ਇੰਡੀਆ ਵੱਲੋਂ ਨੌਜਵਾਨਾਂ ਬਾਰੇ ਕੀਤੀ ਗਈ ਟਿੱਪਣੀ ਦੀ ਤਿੱਖੀ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀਂ ਹੈ ਕਿ ਚੀਫ ਜਸਟਿਸ ਦੇਸ਼ ਦੇ ਨੌਜਵਾਨਾਂ ਕੋਲੋਂ ਜਨਤਕ ਮਾਫੀ ਮੰਗੇ ਤੇ ਕੇਦਰ ਸਰਕਾਰ ਦੇਸ਼ ਦੇ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੇ l ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ ਤੇ ਜ਼ਿਲ੍ਹਾ ਸਕੱਤਰ ਖੁਸ਼ਵੰਤ ਹਨੀ ਨੇ ਕਿਹਾ ਕਿ ਪਹਿਲਾਂ ਹੀ ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ ਦੇ ਵਪਾਰੀਕਰਨ ਅਤੇ ਨਸ਼ਿਆਂ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਜਾਂ ਉਨ੍ਹਾਂ ਨੂੰ ਬਦਨਾਮ ਕਰਨ ਵਾਲੀਆਂ ਟਿੱਪਣੀਆਂ ਲੋਕਤੰਤਰ ਲਈ ਖਤਰਨਾਕ ਸੰਕੇਤ ਹਨ। ਆਗੂਆਂ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਮੰਗ ਕਰਦੀ ਹੈ ਕਿ ਚੀਫ ਜਸਟਿਸ ਆਪਣੇ ਬਿਆਨ ਲਈ ਦੇਸ਼ ਦੇ ਨੌਜਵਾਨਾਂ ਕੋਲੋਂ ਜਨਤਕ ਮਾਫ਼ੀ ਮੰਗਣ। ਨੌਜਵਾਨ ਭਾਰਤ ਸਭਾ ਇਹ ਸਪੱਸ਼ਟ ਕਰਦੀ ਹੈ ਕਿ ਦੇਸ਼ ਦਾ ਨੌਜਵਾਨ ਦੇਸ਼ ਦੀ ਤਾਕਤ ਹੈ, ਬੋਝ ਨਹੀਂ। ਇਤਿਹਾਸ ਗਵਾਹ ਹੈ ਕਿ ਹਰ ਵੱਡੇ ਸਮਾਜਿਕ ਬਦਲਾਅ ਵਿੱਚ ਨੌਜਵਾਨਾਂ ਨੇ ਅਗਵਾਈ ਕੀਤੀ ਹੈ ਅਤੇ ਅੱਗੇ ਵੀ ਕਰਦੇ ਰਹਿਣਗੇ। ਜ਼ੇਕਰ ਚੀਫ ਜਸਟਿਸ ਆਪਣੇ ਬਿਆਨ ਵਾਪਿਸ ਲੈ ਕੇ ਮੁਆਫੀ ਨਹੀਂ ਮੰਗਦੇ ਤਾਂ ਨੌਜਵਾਨ ਭਾਰਤ ਸਭਾ ਇਸ ਦਾ ਤਿੱਖਾ ਵਿਰੋਧ ਕਰੇਗੀ